ਕਰਾਚੀ (ਏਜੰਸੀ)- ਪਾਕਿਸਤਾਨ ਅਤੇ ਅਮਰੀਕਾ ਨੇ ਪੰਜਾਬ ਦੇ ਖਾਰੀਅਨ ਜ਼ਿਲ੍ਹੇ ਦੇ ਪੱਬੀ ਸ਼ਹਿਰ ਵਿਚ ਅੱਤਵਾਦ ਵਿਰੋਧੀ ਫੌਜੀ ਅਭਿਆਸ ਸ਼ੁਰੂ ਕੀਤਾ ਹੈ। ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ਨੇ ਇਸ ਦੀ ਜਾਣਕਾਰੀ ਦਿੱਤੀ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਪਾਕਿਸਤਾਨ ਅਤੇ ਅਮਰੀਕਾ ਦਾ 13ਵਾਂ ਦੁਵੱਲਾਂ ਸਾਂਝਾ ਅਭਿਆਸ, "ਇੰਸਪਾਇਰਡ ਗੈਂਬਿਟ-2026", ਸ਼ੁੱਕਰਵਾਰ ਨੂੰ ਸ਼ੁਰੂ ਹੋਇਆ। ਇਹ ਅਭਿਆਸ 'ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ' (NCTC) ਵਿਚ ਕੀਤਾ ਜਾ ਰਿਹਾ ਹੈ।
NCTC ਪਾਕਿਸਤਾਨ ਲਈ ਚੀਨ ਅਤੇ ਅਮਰੀਕਾ ਵਰਗੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਸਾਂਝੇ ਅੱਤਵਾਦ ਵਿਰੋਧੀ ਅਭਿਆਸਾਂ ਲਈ ਇਕ ਮੁੱਖ ਸੁਵਿਧਾ ਕੈਂਦਰ ਵਜੋਂ ਕੰਮ ਕਰਦਾ ਹੈ। ISPR ਨੇ ਕਿਹਾ ਕਿ ਇਹ 2 ਹਫਤੇ ਲੰਬਾ ਅਭਿਆਸ ਅੱਤਵਾਦ ਵਿਰੋਧੀ ਖੇਤਰ ਵਿਚ ਕੀਤਾ ਜਾ ਰਿਹਾ ਹੈ, ਜਿਸ ਵਿਚ ਪਾਕਿਸਤਾਨ ਅਤੇ ਅਮਰੀਕਾ ਦੀਆਂ ਫੌਜਾਂ ਦੀਆਂ ਟੁਕੜੀਆਂ ਸ਼ਾਮਲ ਹਨ। ਇਸ ਨੇ ਕਿਹਾ ਕਿ ਇਸ ਅਭਿਆਸ ਦਾ ਮਕਸਦ ਅੱਤਵਾਦ ਵਿਰੋਧੀ ਤਜ਼ਰਬਿਆਂ ਨੂੰ ਸਾਂਝਾ ਕਰਕੇ ਆਪਸੀ ਸਮਝ ਅਤੇ ਤਾਲਮੇਲ ਨੂੰ ਵਧਾਉਣਾ ਹੈ।
'ਟਰੰਪ ਨੂੰ ਪਰਖਣ ਦੀ ਗਲਤੀ ਨਾ ਕਰੋ...' ; ਅਮਰੀਕਾ ਦੀ ਈਰਾਨ ਨੂੰ Warning
NEXT STORY