ਲੰਡਨ— ਪਾਕਿਸਤਾਨ ਅਸਲ ਵਿਚ ਭਾਰਤ ਦੀ ਵੱਧਦੀ ਫੌਜੀ ਤਾਕਤ ਤੋਂ ਪਰੇਸ਼ਾਨ ਹੈ। ਇਹ ਦਾਅਵਾ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟਡੀਜ਼ (ਆਈ. ਆਈ. ਐੱਸ. ਐੱਸ.) ਦੀ ਸਾਲਾਨਾ ਰਿਪੋਰਟ ਵਿਚ ਕੀਤਾ ਗਿਆ ਹੈ। ਇਹ ਸਾਲਾਨਾ 'ਮਿਲਟ੍ਰੀ ਬੈਲੇਂਸ 2016' ਦੀ ਰਿਪੋਰਟ ਹੈ। ਇਸ ਵਿਚ ਆਈ. ਆਈ. ਐੱਸ. ਐੱਸ. ਦੇ ਸੀਨੀਅਰ ਐਕਸਪਰਟ ਬੇਨ ਬੈਰੀ ਨੇ ਭਾਰਤ-ਪਾਕਿ ਰਿਸ਼ਤਿਆਂ 'ਤੇ ਆਪਣਾ ਨਜ਼ਰੀਆ ਰੱਖਿਆ ਹੈ। ਬੈਰੀ ਭਾਰਤ-ਪਾਕਿ ਮਿਲਟ੍ਰੀ-ਸਟ੍ਰੈਟੇਜਿਕ ਰਿਲੇਸ਼ੰਸ਼ 'ਤੇ ਲੰਬੇਂ ਸਮੇਂ ਤੱਕ ਕੰਮ ਕਰ ਚੁੱਕੇ ਹਨ। ਬੈਰੀ ਨੇ ਕਿਹਾ ਕਿ ਪਾਕਿਸਤਾਨ, ਭਾਰਤ ਦੇ ਆਧੁਨਿਕੀਕਰਣ ਅਤੇ ਅਮਰੀਕਾ ਨਾਲ ਉਸ ਦੇ ਪ੍ਰਮਾਣੂੰ ਕਰਾਰ ਨੂੰ ਲੈ ਕੇ ਚਿੰਤਤ ਹੈ ਪਰ ਉਨ੍ਹਾਂ ਨੇ ਸਾਫ ਕੀਤਾ ਕਿ ਮੌਜੂਦਾ ਮੋਦੀ ਸਰਕਾਰ ਦੇ ਕਿਸੇ ਕੰਮ ਨਾਲ ਇਸ ਚਿੰਤਾ ਦਾ ਕੋਈ ਸੰਬੰਧ ਨਹੀਂ ਹੈ।
ਬੈਰੀ ਨੇ ਕਿਹਾ ਕਿ ਪਾਕਿਸਤਾਨ ਦੀ ਰਵਾਇਤੀ ਫੌਜ ਭਾਰਤੀ ਫੌਜ ਨਾਲੋਂ ਖੁਦ ਨੂੰ ਬਿਹਤਰ ਸਮਝਦੀ ਹੈ ਪਰ ਗਿਣਤੀ ਦੇ ਲਿਹਾਜ਼ ਨਾਲ ਉਹ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇਸ਼ ਦੇ ਅੰਦਰ ਹਥਿਆਰਬੰਦ ਗੁੱਟਾਂ ਨਾਲ ਲਗਾਤਾਰ ਸੰਘਰਸ਼ ਕਾਰਨ ਲੜਾਈ ਵਿਚ ਉਹ ਭਾਰਤ ਨਾਲੋਂ ਮਜ਼ਬੂਤ ਹੋ ਚੁੱਕੀ ਹੈ। ਆਈ. ਅਈ. ਐੱਸ. ਐੱਸ. ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਫੌਜ ਵਿਚ 5,50,000 ਫੌਜੀ ਹਨ, ਜਦੋਂਕਿ ਭਾਰਤ ਕੋਲ 11,50,900 ਫੌਜੀ ਹਨ।
'ਦਿ ਮਿਲਟ੍ਰੀ ਬੈਲੇਂਸ' ਵਿਚ ਕਿਹਾ ਗਿਆ ਕਿ ਮਿਜ਼ਾਈਲ ਸ਼ੋਧ ਅਤੇ ਵਿਕਾਸ ਦੇ ਮਾਮਲੇ ਵਿਚ ਚੀਨ ਨੇ ਕਾਫੀ ਵਧੀਆ ਵਿਕਾਸ ਕੀਤਾ ਹੈ। ਚੀਨ ਕੋਲ 62 ਅੰਤਰਮਹਾਦੀਪੀ ਮਿਜ਼ਾਈਲਾਂ ਹਨ, ਜਦੋਂ ਕਿ ਭਾਰਤ ਦੇ ਕੋਲ ਇਕ ਵੀ ਅਜਿਹੀ ਇਕ ਵੀ ਮਿਜ਼ਾਈਲ ਨਹੀਂ ਹੈ। ਚੀਨ ਕੋਲ ਮੱਧਮ ਦੂਰੀ 'ਤੇ ਮਾਰ ਕਰਨ ਵਾਲੀਆਂ 80 ਮਿਜ਼ਾਈਲਾਂ ਹਨ। ਪਾਕਿਸਤਾਨ ਕੋਲ 30 ਅਤੇ ਭਾਰਤ ਕੋਲ 12 ਮੱਧਮ ਦੂਰੀਆਂ ਦੀਆਂ ਮਿਜ਼ਾਈਲਾਂ ਹਨ।
ਭਾਰਤ ਦੇ ਕੋਲ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ 42 ਮਿਜ਼ਾਈਲਾਂ ਹਨ। ਪਾਕਿਸਤਾਨ ਦੇ ਕੋਲ ਅਜਿਹੀਆਂ ਮਿਜ਼ਾਈਲਾਂ ਦੀ ਗਿਣਤੀ 30 ਹੈ ਪਰ ਚੀਨ ਕੋਲ ਘੱਟ ਦੂਰੀ ਤੱਕ ਮਾਰ ਕਰਨ ਵਾਲੀ ਇਕ ਵੀ ਮਿਜ਼ਾਈਲ ਨਹੀਂ ਹੈ।
ਜੁਲਾਈ 'ਚ ਰਿਲੀਜ਼ ਹੋਵੇਗੀ 'Harry potter and the cursed child'
NEXT STORY