ਇਸਲਾਮਾਬਾਦ— ਪਾਕਿਸਤਾਨ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਨੂੰ ਵੀਰਵਾਰ ਨੂੰ ਕੁਝ ਅਣਪਛਾਤੇ ਹੈਕਰਾਂ ਨੇ ਹੈਕ ਕਰ ਦਿੱਤਾ। ਹੈਕਰਾਂ ਨੇ ਵੈੱਬਸਾਈਟ 'ਤੇ ਤਿਰੰਗਾ ਝੰਡਾ ਲਹਿਰਾ ਦਿੱਤਾ। ਹੈਕਰਾਂ ਨੇ ਇਸ ਦੇ ਨਾਲ ਹੀ ਭਾਰਤ ਦਾ ਰਾਸ਼ਟਰੀ ਗੀਤ ਜਨ ਗਣ ਮਨ ਅਤੇ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਵੈੱਬ ਪੇਜ਼ 'ਤੇ ਪੋਸਟ ਕੀਤੀਆਂ। ਹੈਕਰ ਨੇ ਆਜ਼ਾਦੀ ਦਿਹਾੜੇ ਦੇ ਸੰਦੇਸ਼ ਦੇ ਨਾਲ ਹੀ ਤਿਰੰਗੇ ਵਿਚ ਅਸ਼ੋਕ ਚੱਕਰ ਨੂੰ ਪੋਸਟ ਕੀਤਾ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਸੂਚਨਾ ਵਿਭਾਗ ਵਿਚ ਹਲਚਲ ਮਚ ਗਈ।
ਪਾਕਿਸਤਾਨ ਦੀ ਅਧਿਕਾਰਤ ਵੈੱਬਸਾਈਟ ਦਾ ਨਾਂ pakistan.gov.pk ਹੈ। ਭਾਰਤ ਵਿਚ ਪਾਕਿਸਤਾਨ ਦੀ ਸਰਕਾਰੀ ਵੈੱਬਸਾਈਟ 'ਤੇ 15 ਅਗਸਤ ਦੇ ਵਧਾਈ ਸੰਦੇਸ਼ ਦਾ ਸਕ੍ਰੀਨਸ਼ਾਟ ਲੈ ਕੇ ਇਸ ਨੂੰ ਟਵਿੱਟਰ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਘਟਨਾ ਦੇ ਸੰਬੰਧ ਵਿਚ ਇਸਲਾਮਾਬਾਦ ਵਿਚ ਵਿਦੇਸ਼ ਦਫਤਰ ਅਤੇ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਵੈੱਬਸਾਈਟ ਦੁਪਹਿਰ ਦੇ ਸਮੇਂ ਹੈਕ ਹੋਈ ਸੀ। ਜਿਸ ਤੋਂ ਬਾਅਦ ਇਸ ਨੂੰ ਸਹੀ ਕਰ ਲਿਆ ਗਿਆ।
ਥਾਈਲੈਂਡ 'ਚ ਆਇਆ ਹੜ੍ਹ, 23 ਲੋਕਾਂ ਦੀ ਮੌਤ
NEXT STORY