ਗੁਰਦਾਸਪੁਰ, ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਇਕ ਰਿਪੋਰਟ ਅਨੁਸਾਰ ਪਿਛਲੇ ਸਾਲ ਪਾਕਿਸਤਾਨ ਵਿਚ ਅਖੌਤੀ ਆਨਰ ਕਿਲਿੰਗ ਦੇ ਘੱਟੋ-ਘੱਟ 470 ਮਾਮਲੇ ਦਰਜ ਕੀਤੇ ਗਏ, ਜੋ ਕਿ ਇੱਥੇ ਕੱਟੜਵਾਦ ਤੇ ਰੂੜੀਵਾਦ ਦੀ ਨਿਰੰਤਰਤਾ ਦੀ ਪੁਸ਼ਟੀ ਕਰਦੇ ਹਨ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਔਰਤਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਆਨਰ ਕਿਲਿੰਗ ਦੇ ਨਾਂ ’ਤੇ ਮਾਰਿਆ ਜਾਂਦਾ ਹੈ। ਹਾਲਾਂਕਿ ਮਨੁੱਖੀ ਅਧਿਕਾਰ ਵਰਕਰਾਂ ਦਾ ਅੰਦਾਜ਼ਾ ਹੈ ਕਿ ਪਾਕਿਸਤਾਨ ਵਿਚ ਹਰ ਸਾਲ ਆਨਰ ਕਿਲਿੰਗ ਦੇ ਨਾਂ ’ਤੇ ਲੱਗਭਗ 1,000 ਔਰਤਾਂ ਦਾ ਕਤਲ ਕੀਤਾ ਜਾਂਦਾ ਹੈ। ਕਮਿਸ਼ਨ ਨੇ ਇਸ ਰੁਝਾਨ ਨੂੰ ਚਿੰਤਾਜਨਕ ਦੱਸਿਆ ਹੈ। ਇਸ ਪ੍ਰਥਾ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਹੋਣ ਦੇ ਬਾਵਜੂਦ ਮਾਮਲਿਆਂ ਵਿਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋੋ- ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ
ਰਿਪੋਰਟ ਕੀਤੇ ਗਏ ਮਾਮਲਿਆਂ ਵਿਚੋਂ ਇਕ ਤਿਹਾਈ ਤੋਂ ਵੱਧ ਪੰਜਾਬ ਤੋਂ ਸਨ, ਜਿੱਥੇ ਅਕਸਰ ਰੂੜੀਵਾਦੀ ਸਮਾਜਿਕ ਢਾਂਚੇ ਹੁੰਦੇ ਹਨ। ਰਿਪੋਰਟ ਵਿਚ ਘਰੇਲੂ ਹਿੰਸਾ ਨਾਲ ਸਬੰਧਤ 1,332 ਕਤਲ, 3,815 ਜਬਰ-ਜ਼ਨਾਹ ਦੇ ਮਾਮਲੇ ਅਤੇ ਔਰਤਾਂ ਵਿਰੁੱਧ ਸਾਈਬਰ ਪਰੇਸ਼ਾਨੀ ਦੇ 2,586 ਮਾਮਲੇ ਦਰਜ ਕੀਤੇ ਗਏ ਹਨ। ਕੁੱਲ ਮਿਲਾ ਕੇ ਸਾਲ ਦੌਰਾਨ ਲਿੰਗ ਆਧਾਰਤ ਹਿੰਸਾ ਦੀਆਂ ਘਟਨਾਵਾਂ ਵਿਚ 25 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਲੱਗ ਗਿਆ 'ਕਰਫਿਊ' ! ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਬਾਰਡਰ ਏਰੀਏ 'ਚ ਲਾ'ਤੀਆਂ ਪਾਬੰਦੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਰਮੁਜ਼ ਮੁੜ ਬਣਿਆ 'ਜੰਗ ਦਾ ਮੈਦਾਨ' ! ਇਰਾਨ ਨੇ 1980 ਦੀ ਰਣਨੀਤੀ ਨੂੰ ਦਿੱਤਾ ਨਵਾਂ ਰੂਪ
NEXT STORY