ਕਰਾਚੀ- ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖਬਾਰ ਵਿਚ ਕੰਮ ਕਰਨ ਵਾਲੇ ਉੱਚ ਪੱਤਰਕਾਰ ਬਿਲਾਲ ਫਾਰੂਕੀ ਨੂੰ ਡਿਫੈਂਸ ਪੁਲਸ ਨੇ ਕਰਾਚੀ ਸਥਿਤ ਉਨ੍ਹਾਂ ਦੇ ਘਰੋਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ । ਉਨ੍ਹਾਂ ਨੇ ਪਾਕਿਸਤਾਨੀ ਫ਼ੌਜ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਲਿਖਿਆ ਸੀ।
ਪੱਤਰਕਾਰ ਨੂੰ ਹਿਰਾਸਤ ਵਿਚ ਲੈਣ ਲਈ ਪੁਲਸ ਟੀਮ ਦੇ ਦੋ ਅਧਿਕਾਰੀ ਸਾਦੇ ਕੱਪੜਿਆਂ ਵਿਚ ਉਨ੍ਹਾਂ ਦੇ ਘਰ ਪੁੱਜੇ। ਐਡੀਸ਼ਨਲ ਇੰਸਪੈਕਟਰ ਜਨਰਲ ਗੁਲਾਮ ਨਬੀ ਮੇਮਨ ਨੇ ਮੀਡੀਆ ਨੂੰ ਦੱਸਿਆ ਕਿ ਇਕ ਸਥਾਨਕ ਨਾਗਰਿਕ ਵਲੋਂ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਬਿਲਾਲ ਨੂੰ ਹਿਰਾਸਤ ਵਿਚ ਲਿਆ ਗਿਆ। ਪੱਤਰਕਾਰ 'ਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਪਾਕਿਸਤਾਨੀ ਫੌਜ ਦੀ ਬਦਨਾਮੀ ਕਰਨ ਦਾ ਦੋਸ਼ ਲੱਗਾ ਹੈ, ਜਿਸ ਕਾਰਨ ਧਾਰਮਿਕ ਨਫਰਤ ਸਬੰਧੀ ਸਮੱਗਰੀ ਵੀ ਹੈ।
ਪੱਤਰਕਾਰ ਖਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ ਮੁਤਾਬਕ ਫੈਕਟਰੀ ਵਿਚ ਮਸ਼ੀਨ ਆਪਰੇਟਰ ਦਾ ਕੰਮ ਕਰਨ ਵਾਲੇ ਸ਼ਿਕਾਇਤ ਕਰਤਾ ਜਾਵੇਦ ਖਾਨ ਨੇ ਕਿਹਾ ਕਿ ਪੱਤਰਕਾਰ ਦੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਉਨ੍ਹਾਂ ਵਲੋਂ ਕਈ ਗਲਤ ਸਮੱਗਰੀਆਂ ਸਾਂਝੀਆਂ ਕੀਤੀਆਂ ਗਈਆਂ। ਪੁਲਸ ਵਾਲਿਆਂ ਨੇ ਬਿਲਾਲ ਦਾ ਫੋਨ ਵੀ ਜ਼ਬਤ ਕਰ ਲਿਆ ਹੈ। ਪਾਕਿਸਤਾਨ ਵਿਚ ਪੱਤਰਕਾਰਾਂ ਤੇ ਨਿਊਜ਼ ਏਜੰਸੀਆਂ ਨੂੰ ਦਬਾਉਣ ਦੀ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ।
ਇਸ ਤੋਂ ਪਹਿਲਾਂ ਜੁਲਾਈ ਵਿਚ ਇਕ ਉੱਚ ਪੱਤਰਕਾਰ ਮਾਟੀਉੱਲਾਹ ਜਾਨ ਨੂੰ ਸਕੂਲ ਦੇ ਬਾਹਰ ਅਗਵਾ ਕੀਤਾ ਗਿਆ ਸੀ, ਜਿਨ੍ਹਾਂ ਦੀ ਪਤਨੀ ਲੈਕਚਰਾਰ ਸੀ। ਹਾਲਾਂਕਿ 12 ਘੰਟੇ ਬਾਅਦ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਸੀ।
ਯੂ. ਕੇ. 'ਚ ਹਥਿਆਰਬੰਦ ਗਿਰੋਹ ਵਲੋਂ ਨੌਜਵਾਨ 'ਤੇ ਹਮਲਾ, ਗੰਭੀਰ ਜ਼ਖਮੀ
NEXT STORY