ਕਰਾਚੀ— ਪਾਕਿਸਤਾਨ 'ਚ ਇਕ ਸਾਫਟਵੇਅਰ ਕੰਪਨੀ 'ਚ ਕੰਮ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਕੰਮ ਵਾਲੀ ਥਾਂ 'ਤੇ ਹਿਜਾਬ ਨਾ ਪਾਵੇ ਤੇ ਜਾਂ ਫਿਰ ਅਸਤੀਫਾ ਦੇ ਦੇਵੇ। ਮੁਸਲਮਾਨ ਬਹੁਲਤਾ ਵਾਲੇ ਦੇਸ਼ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਦੇਖਣ ਨੂੰ ਮਿਲਿਆ ਹੈ। ਇਸ ਘਟਨਾ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ, ਜਿਸ ਦੇ ਚਲਦਿਆਂ ਕ੍ਰਿਏਟਿਵ ਚੋਆਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਵਾਦ ਕਾਦਿਰ ਨੂੰ ਅਸਤੀਫਾ ਦੇਣਾ ਪਿਆ। ਔਰਤ ਨੂੰ ਉਸ ਦੇ ਲਾਈਨ ਮੈਨੇਜਰ ਨੇ ਦੱਸਿਆ ਕਿ ਉਹ ਆਪਣੀ ਨੌਕਰੀ ਤਦ ਹੀ ਸੁਰੱਖਿਅਤ ਰੱਖ ਸਕਦੀ ਹੈ ਜਦ ਉਹ ਆਪਣਾ ਹਿਜਾਬ ਪਾਉਣਾ ਛੱਡ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਹਿਜਾਬ ਪਾਉਣ ਨਾਲ ਕੰਪਨੀ ਦਾ ਅਕਸ ਖਰਾਬ ਹੋਵੇਗਾ।
ਔਰਤ ਨੇ ਕਿਹਾ ਕਿ ਜੇਕਰ ਉਹ ਨੌਕਰੀ ਛੱਡਦੀ ਹੈ ਤਾਂ ਉਸ ਦੇ ਕੋਲ ਦੋ ਇਸਲਾਮੀ ਬੈਂਕਾਂ 'ਚ ਨੌਕਰੀ ਕਰਨ ਦਾ ਪ੍ਰਸਤਾਵ ਹੈ। ਕਾਦਿਰ ਨੇ ਸ਼ੁਰੂਆਤ 'ਚ ਇਕ ਮਾਫੀਨਾਮਾ ਜਾਰੀ ਕਰਕੇ ਘਟਨਾ ਦੇ ਮਹੱਤਵ ਨੂੰ ਕੁੱਝ ਘੱਟ ਦੱਸਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਔਰਤ ਤੋਂ ਆਪਣਾ ਅਸਤੀਫਾ ਵਾਪਸ ਲੈ ਕੇ ਆਪਣੀ ਨੌਕਰੀ ਸਾਧਾਰਣ ਰੂਪ ਨਾਲ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ। ਸਾਫਟਵੇਅਰ ਕੰਪਨੀ ਨੇ ਬਾਅਦ 'ਚ ਕਿਹਾ ਕਿ ਕੰਮ ਵਾਲੀ ਥਾਂ 'ਤੇ ਭੇਦਭਾਵ ਲਈ ਕਾਦਿਰ ਨੂੰ ਅਹੁਦਾ ਛੱਡਣ ਲਈ ਕਿਹਾ ਗਿਆ। ਬੋਰਡ ਮੈਂਬਰਾਂ ਅਤੇ ਸਾਥੀਆਂ ਨੂੰ ਭੇਜੇ ਗਏ ਈ-ਮੇਲ 'ਚ ਕਾਦਿਰ ਨੇ ਕਿਹਾ ਕਿ ਉਹ ਸਾਫਟਵੇਅਰ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਇਸ ਈ-ਮੇਲ ਦਾ ਟਾਈਟਲ 'ਮੇਰਾ ਮੁਆਫੀ ਮੰਗਣਾ ਕਾਫੀ ਨਹੀਂ ਹੈ' ਰੱਖਿਆ ਹੈ।
ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ ਤੇ 40 ਜ਼ਖਮੀ
NEXT STORY