ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਹਰ ਸਥਿਤੀ ’ਚ ਭਾਰਤ ਵਿਰੋਧ ਦਾ ਰਸਤਾ ਲੱਭ ਹੀ ਲੈਂਦਾ ਹੈ। ਤਾਜ਼ਾ ਮਾਮਲਾ ਅਮਰੀਕਾ ਦੇ ਦੋਸ਼ਾਂ ’ਤੇ ਹੈ। ਅਸਲ ’ਚ ਅਮਰੀਕੀ ਸੰਸਦ ਮੈਂਬਰ ਤੁਲਸੀ ਗਾਬਾਰਡ ਨੇ ਪਾਕਿਸਤਾਨੀ ਪ੍ਰਮਾਣੂ ਹਥਿਆਰਾਂ ਨੂੰ ਅਮਰੀਕਾ ਲਈ ਖ਼ਤਰਾ ਦੱਸਿਆ ਹੈ। ਹੁਣ ਪਾਕਿਸਤਾਨ ਨੇ ਇਸ ਨੂੰ ਲੈ ਕੇ ਭਾਰਤ ਦਾ ਨਾਂ ਲਿਆ ਹੈ।
ਇਸਲਾਮਾਬਾਦ ਨੇ ਜ਼ੋਰ ਦਿੱਤਾ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਆਪਣੇ ਗੁਆਂਢੀ ਤੇ ਪ੍ਰਮਾਣੂ ਸੰਪੰਨ ਭਾਰਤ ’ਤੇ ਕੇਂਦ੍ਰਿਤ ਹੈ। ਇਸ ਤੋਂ ਇਲਾਵਾ ਉਸ ਨੇ ਦਿੱਲੀ ਪਹੁੰਚੇ ਇਜ਼ਰਾਈਲੀ ਦੂਤ ਦੀਆਂ ਗੱਲਾਂ ਦਾ ਵੀ ਖੰਡਨ ਕੀਤਾ ਹੈ। ਇਜ਼ਰਾਈਲੀ ਦੂਤ ਨੇ ਪਾਕਿਸਤਾਨ ਨੂੰ ਇਕ ‘ਰੋਗੀ ਦੇਸ਼’ ਦੱਸਿਆ ਸੀ।
ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਤਾਹਿਰ ਹੁਸੈਨ ਅੰਦਰਾਬੀ ਨੇ ਆਪਣੇ ਦੇਸ਼ ਦਾ ਬਚਾਅ ਕੀਤਾ। ਉਨ੍ਹਾਂ ਅਮਰੀਕੀ ਇੰਟੈਲੀਜੈਂਸ ਚੀਫ ਗਾਬਾਰਡ ਦੇ ਬਿਆਨ ’ਤੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਪੂਰੀ ਤਰ੍ਹਾਂ ਰੱਖਿਆਤਮਕ ਹਨ। ਇਨ੍ਹਾਂ ਦਾ ਉਦੇਸ਼ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਕਰਨਾ ਅਤੇ ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਸਥਾਪਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਮਿਜ਼ਾਈਲ ਪ੍ਰੋਗਰਾਮ ਭਾਰਤ ਤੋਂ ਖ਼ਤਰਿਆਂ ਨਾਲ ਨਜਿੱਠਣ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੇ ਮਿਜ਼ਾਈਲ ਪ੍ਰੋਗਰਾਮ ’ਤੇ ਸਵਾਲ ਵੀ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਮਿਜ਼ਾਈਲਾਂ ਦਾ ਟੀਚਾ 12,000 ਕਿਲੋਮੀਟਰ ਤੋਂ ਵੱਧ ਹੈ, ਜੋ ਗੁਆਂਢੀ ਦੇਸ਼ਾਂ ਦੇ ਨਾਲ-ਨਾਲ ਹੋਰਨਾਂ ਲਈ ਵੀ ਚਿੰਤਾ ਦੀ ਗੱਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਨੇਰੇ 'ਚ ਡੁੱਬਾ ਕਿਊਬਾ! ਅਮਰੀਕੀ ਤੇਲ ਪਾਬੰਦੀਆਂ ਕਾਰਨ ਬਿਜਲੀ ਸਪਲਾਈ ਠੱਪ
NEXT STORY