ਇਸਲਾਮਾਬਾਦ (ਏਜੰਸੀ)- ਇਨ੍ਹੀਂ ਦਿਨੀਂ ਪਾਕਿਸਤਾਨ ਦੇ ਮੰਤਰੀ ਆਪਣੀਆਂ ਹਰਕਤਾਂ ਅਤੇ ਭਾਰਤ ਖਿਲਾਫ ਬਿਆਨਬਾਜ਼ੀ ਕਰਕੇ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋ ਰਹੇ ਹਨ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਲੈਂਦਿਆਂ ਕਰੰਟ ਦਾ ਝਟਕਾ ਖਾਣ ਵਾਲੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦੀ ਬੇਇਜ਼ਤੀ ਦੀ ਹੁਣ ਨਵੀਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕਾਰ ਦਾ ਪੈਸਾ ਨਾ ਚੁਕਾਉਣ 'ਤੇ ਜਾਪਾਨ ਤੋਂ ਆਇਆ ਇਕ ਪਾਕਿਸਤਾਨੀ ਵਿਅਕਤੀ ਸੰਸਦ ਵਿਚ ਪਹੁੰਚ ਕੇ ਉਨ੍ਹਾਂ ਦੀ ਖੂਬ ਬੇਇਜ਼ਤੀ ਕਰ ਰਿਹਾ ਹੈ ਅਤੇ ਅਹਿਮਦ ਤੋਂ ਆਪਣੇ ਪੈਸੇ ਮੰਗ ਰਿਹਾ ਹੈ।
ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਵਿਅਕਤੀ ਸੰਸਦ ਵਿਚ ਰੇਲ ਮੰਤਰੀ ਦਾ ਕਾਲਰ ਫੜ ਲੈਂਦਾ ਹੈ ਅਤੇ ਪਾਕਿਸਤਾਨੀ ਭਾਸ਼ਾ ਵਿਚ ਹੀ ਲਤਾੜਦੇ ਹੋਏ ਉਨ੍ਹਾਂ ਤੋਂ ਆਪਣੇ ਹੱਕ-ਹਲਾਲ ਦੇ 22 ਲੱਖ ਰੁਪਏ ਮੰਗ ਰਿਹਾ ਹੈ। ਪੈਸੇ ਮੰਗਣ ਵਾਲਾ ਵਿਅਕਤੀ ਕਹਿੰਦਾ ਹੈ ਕਿ ਉਨ੍ਹਾਂ ਦੇ ਕਹਿਣ 'ਤੇ ਉਸ ਨੇ ਜਾਪਾਨ ਤੋਂ ਜਹਾਜ਼ ਵਿਚ ਉਸ ਨੂੰ ਕਾਰ ਭਿਜਵਾ ਦਿੱਤੀ ਪਰ ਉਨ੍ਹਾਂ ਨੇ ਅਜੇ ਤੱਕ ਉਸ ਦੇ ਪੈਸੇ ਨਹੀਂ ਦਿੱਤੇ ਹਨ। ਵੀਡੀਓ ਵਿਚ ਪਿੱਛੋਂ ਆਵਾਜ਼ ਆ ਰਹੀ ਹੈ ਕਿ ਪੈਸੇ ਮੰਗਣ ਵਾਲਾ ਵਿਅਕਤੀ ਜਾਪਾਨ ਤੋਂ ਅਹਿਮਦ ਰਾਸ਼ਿਦ ਤੋਂ ਆਪਣੇ ਪੈਸੇ ਲੈਣ ਆਇਆ ਹੈ।
ਰਾਸ਼ਿਦ ਦੀ ਇਸ ਵੀਡੀਓ 'ਤੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਚੁਟਕੀ ਲਈ ਹੈ। ਸੰਬਿਤ ਪਾਤਰਾ ਨੇ ਟਵੀਟ ਕੀਤਾ ਕਿ ਇਹ ਹੈ ਪਾਕਿਸਤਾਨ ਦਾ ਹਾਲ! ਪਾਕਿਸਤਾਨ ਦੇ ਰੇਲ ਮੰਤਰੀ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਕਰੰਟ ਲੱਗਾ ਸੀ, ਨੇ ਆਪਣੀ ਕਾਰ ਦੇ ਪੈਸੇ ਨਹੀਂ ਚੁਕਾਏ ਹਨ। ਜਿਸ ਤੋਂ ਪੈਸੇ ਲਏ ਸਨ ਉਹ ਪਾਕਿਸਤਾਨ ਦੀ ਸੰਸਦ ਵਿਚ ਆ ਕੇ ਮੰਤਰੀ ਨੂੰ ਘੇਰ ਰਿਹਾ ਹੈ। ਦੱਸ ਦਈਏ ਕਿ ਕਸ਼ਮੀਰ ਵਿਚੋਂ ਧਾਰਾ 370 ਦੇ ਦੋ ਖੰਡ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਕ ਪਾਸੇ ਪਾਕਿਸਤਾਨ ਕੌਮਾਂਤਰੀ ਮੰਚਾਂ 'ਤੇ ਜਾ ਕੇ ਜੰਗ ਦੀ ਧਮਕੀ ਦੇ ਰਿਹਾ ਹੈ ਉਥੇ ਹੀ ਪਾਕਿਸਤਾਨ ਸਰਕਾਰ ਦੇ ਮੰਤਰੀ ਵੀ ਗਿੱਦੜ ਭੱਬਕੀ ਦੇਣ ਤੋਂ ਬਾਜ਼ ਨਹੀਂ ਆ ਰਹੇ ਹਨ।
ਪਾਕਿ : ਪਤੀ ਨੇ ਢਾਇਆ ਕਹਿਰ, ਕੱਟਿਆ ਪਤਨੀ ਦਾ ਨੱਕ ਅਤੇ ਵਾਲ
NEXT STORY