ਆਦਮਪੁਰ (ਰਣਦੀਪ)-ਆਦਮਪੁਰ ਮੇਨ ਬਾਜ਼ਾਰ ’ਚ ਚਾਹ ਦੀ ਦੁਕਾਨ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਹੋਈ ਧੱਕਾਮੁੱਕੀ ਕਾਰਨ ਚਾਹ ਦੀ ਦੁਕਾਨ ਕਰਦੇ ਸੁਰੇਸ਼ ਕੁਮਾਰ ਦੀ ਮੌਤ ਹੋਣ ’ਤੇ ਉਸ ਦੀ ਪਤਨੀ ਦੇ ਬਿਆਨਾਂ ’ਤੇ ਆਦਮਪੁਰ ਪੁਲਸ ਨੇ ਡਾ. ਸਰਵਮੋਹਨ ਟੰਡਨ, ਉਸ ਦੇ ਲੜਕੇ ਅਸ਼ੀਸ਼ ਟੰਡਨ ਤੇ ਤਿੰਨ-ਚਾਰ ਹੋਰ ਅਣਪਛਾਤੇ ਵਿਅਕਤੀਆਂ ’ਤੇ ਬੀ. ਐੱਨ. ਐੱਸ. ਦੀ ਧਾਰਾ 103 ਦੇ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਸਿਰਫ਼ ਦੋ ਮਿੰਟਾਂ 'ਚ ਬੰਨ੍ਹੀ 'ਸੈਮੀ-ਪਟਿਆਲਾ ਸ਼ਾਹੀ' ਪੱਗ
ਆਦਮਪੁਰ 'ਚ ਅੱਜ ਮਾਹੌਲ ਉਸ ਸਮੇਂ ਤਨਾਅਪੂਰਨ ਹੋ ਗਿਆ ਜਦ ਮਾਮਲਾ ਦਰਜ ਹੋਣ ਦੇ ਇਕ ਦਿਨ ਬੀਤ ਜਾਣ ਮਗਰੋਂ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਤਾਂ ਗੁੱਸੇ ’ਚ ਆਏ ਮ੍ਰਿਤਕ ਸੁਰੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਸਟੇਸ਼ਨ ਸਾਹਮਣੇ ਰੋਡ ਜਾਮ ਕਰ ਗ੍ਰਿਫ਼ਤਾਰੀ ਦੀ ਮੰਗ ਕੀਤੀ। ਮ੍ਰਿਤਕ ਸੁਰੇਸ਼ ਕੁਮਾਰ ਦੀ ਪਤਨੀ ਸਾਕਸ਼ੀ, ਸੁਰੇਸ਼ ਕੁਮਾਰ,ਚਰਨਜੀਵ ਕੁਮਾਰ, ਅਜੇ ਕੁਮਾਰ (ਤਿੰਨੋ ਭਰਾ), ਮੋਹਿਤ, ਪੂਜਾ, ਹੇਮਾ, ਪ੍ਰਿਆ ਹੋਰ ਰਿਸ਼ਤੇਦਾਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸੁਰੇਸ਼ ਕੁਮਾਰ, ਜੋ ਚਾਹ ਦੀ ਦੁਕਾਨ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, ਜਿਸ ਦਾ ਦੁਕਾਨ ਖਾਲੀ ਕਰਵਾਉਣ ਨੂੰ ਲੈ ਕੇ ਉਸ ਨਾਲ ਕੀਤੀ ਧੱਕਾ-ਮੁੱਕੀ ਕਾਰਨ ਅੰਦਰੂਨੀ ਸੱਟਾਂ ਲੱਗਣ ਨਾਲ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਆਦਮਪੁਰ ਪੁਲਸ ਨੇ ਡਾ. ਸਵਮੋਹਨ ਟੰਡਨ, ਉਸ ਦੇ ਲੜਕੇ ਅਸ਼ੀਸ਼ ਟੰਡਨ ਤੇ ਤਿੰਨ-ਚਾਰ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਅੱਜ ਇਕ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਵੱਲੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ, ਜਿਸ ਕਾਰਨ ਮਜਬੂਰ ਹੋ ਕੇ ਇਨਸਾਫ ਲੈਣ ਲਈ ਉਨ੍ਹਾਂ ਨੂੰ ਮੁੱਖ ਮਾਰਗ ਜਾਮ ਕਰਨਾ ਪਿਆ। ਉਨ੍ਹਾਂ ਦੱਸਿਆਂ ਕਿ ਉਹ ਉਦੋਂ ਤੱਕ ਸੁਰੇਸ਼ ਕੁਮਾਰ ਦਾ ਅੰਤਿਮ ਸੰਸਕਾਰ ਨਹੀ ਕਰਨਗੇ ਜਦ ਤੱਕ ਉਸ ਦੇ ਕਾਤਿਲਾਂ ਨੂੰ ਗ੍ਰਿਫ਼ਤਾਰ ਨਹੀ ਕੀਤਾ ਜਾਂਦਾ। ਉਨ੍ਹਾਂ ਆਦਮਪੁਰ ਪੁਲਸ ਨੂੰ ਕਿਹਾ ਕੇ ਜੇਕਰ ਐਤਵਾਰ ਦੁਪਹਿਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਦੋਬਾਰਾ ਰੋਡ ਜਾਮ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸਾਸ਼ਨ ਦੀ ਹੋਵੇਗੀ।
ਇਹ ਵੀ ਪੜ੍ਹੋ: ਨਕੋਦਰ ਵਿਖੇ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ! ਫ਼ੈਲੀ ਸਨਸਨੀ
ਡੀ. ਐੱਸ. ਪੀ. ਰਾਜੀਵ ਕੁਮਾਰ ਨੇ ਗ੍ਰਿਫਤਾਰੀ ਦਾ ਭਰੋਸਾ ਦੇ ਕੇ ਖੁੱਲ੍ਹਵਾਇਆ ਜਾਮ
ਮੌਕੇ ਤੇ ਪਹੁੰਚੇ ਡੀ. ਐੱਸ. ਪੀ. ਸਬ ਡਿਵੀਜ਼ਨ ਆਦਮਪੁਰ ਰਾਜੀਵ ਕੁਮਾਰ ਮ੍ਰਿਤਕ ਸੁਰੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਭਰੋਸੇ ’ਚ ਲੈ ਕੇ ਜਾਮ ਖੁੱਲ੍ਹਵਾਇਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਦੋਸ਼ੀ ਪੁਲਸ ਦੀ ਹਿਰਾਸਤ ’ਚ ਹੋਣਗੇ ਤੇ ਮ੍ਰਿਤਕ ਸੁਰੇਸ਼ ਕੁਮਾਰ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।
ਇਹ ਵੀ ਪੜ੍ਹੋ: Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ ਕੋਲ ਪਹੁੰਚ ਨੌਜਵਾਨ ਨੇ ਕੀਤਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Orange Alert
NEXT STORY