ਇਸਲਾਮਾਬਾਦ– ਪਾਕਿਸਤਾਨ ਦਾ ਈਸ਼ਨਿੰਦਾ ਕਾਨੂੰਨ ਬੇਹੱਦ ਖਤਰਨਾਕ ਹੈ, ਜਿਸ ਤਹਿਤ ਮੌਤ ਦੀ ਸਜ਼ਾ ਦੀ ਵੀ ਵਿਵਸਥਾ ਹੈ ਪਰ ਇਹ ਖਤਰਨਾਕ ਇਸ ਲਈ ਹੈ ਕਿਉਂਕਿ ਵਧੇਰੇ ਮਾਮਲਿਆਂ ਵਿਚ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ।
ਪਾਕਿਸਤਾਨ ਤੋਂ ਈਸ਼ਨਿੰਦਾ ਦੀ ਆੜ ਹੇਠ ਹੱਤਿਆਵਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਖੁਦ ਪਾਕਿਸਤਾਨ ਦਾ ਇਕ ਦੇਵਬੰਦੀ ਮੌਲਵੀ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਕ ਵੀਡੀਓ ਵਿਚ ਮੌਲਵੀ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਦੀ ਪੋਲ ਖੋਲ੍ਹਦੇ ਹੋਏ ਨਜ਼ਰ ਆ ਰਿਹਾ ਹੈ।
ਮੁਫਤੀ ਤਾਰਿਕ ਮਸੂਦ ਨੇ ਇਕ ਵੀਡੀਓ ਵਿਚ ਕਿਹਾ ਕਿ ਪਾਕਿਸਤਾਨ ਵਿਚ ਸਭ ਤੋਂ ਸੌਖਾ ਕੰਮ ਈਸ਼ਨਿੰਦਾ ਦਾ ਫਤਵਾ ਜਾਰੀ ਕਰਨਾ ਹੋ ਗਿਆ ਹੈ। ਈਸ਼ਨਿੰਦਾ ਦਾ ਫਤਵਾ ਹੁਣ ਬੇਹੱਦ ਹਲਕਾ ਹੋ ਗਿਆ ਹੈ। ਈਸ਼ਨਿੰਦਾ ਦੇ ਕੇਸ ਵਿਚ ਬਹੁਤ ਸਾਰੇ ਬੇਗੁਨਾਹ ਲੋਕ ਜੇਲ ਵਿਚ ਬੰਦ ਹਨ। ਕਿਸੇ ਤੋਂ ਦੁਕਾਨ ਖਾਲੀ ਕਰਵਾਉਣੀ ਹੋਵੇ ਅਤੇ ਉਹ ਖਾਲੀ ਨਾ ਕਰ ਰਿਹਾ ਹੋਵੇ ਤਾਂ ਈਸ਼ਨਿੰਦਾ ਦਾ ਮੁਕੱਦਮਾ ਕਰਵਾ ਦਿੱਤਾ ਜਾਂਦਾ ਹੈ।
ਮੌਲਵੀ ਨੇ ਦੱਸਿਆ ਕਿ ਮੈਂ ਵੱਡੇ-ਵੱਡੇ ਉੇਲੇਮਾਵਾਂ ਤੋਂ ਸੁਣਿਆ ਹੈ ਕਿ ਪਾਕਿਸਤਾਨ ਨੂੰ ਪਾਕਿਸਤਾਨੀਆਂ ਤੋਂ ਖਤਰਾ ਹੈ ਅਤੇ ਇਸਲਾਮ ਨੂੰ ਮੁਸਲਮਾਨਾਂ ਅਤੇ ਮਜਹਬੀ ਲੋਕਾਂ ਤੋਂ ਖਤਰਾ ਹੈ।
ਉਜ਼ਬੇਕਿਸਤਾਨ ’ਚ ਡਿੱਗੇ ਅਫ਼ਗਾਨਿਸਤਾਨ ਦੇ 5 ਰਾਕੇਟ
NEXT STORY