ਕੋਲੰਬੋ— ਪਾਕਿਸਤਾਨੀ ਨੇਵੀ ਫੌਜ ਦਾ ਇਕ ਸਮੁੰਦਰੀ ਜਹਾਜ਼ 'ਕਸ਼ਮੀਰ' 4 ਦਿਨਾਂ ਦੀ ਸਦਭਾਵਨਾ ਦੌਰੇ 'ਤੇ ਸ਼੍ਰੀਲੰਕਾ ਪਹੁੰਚਿਆ। ਪਿਛਲੇ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਪਾਕਿਸਤਾਨੀ ਨੇਵੀ ਫੌਜ ਦੂਜੀ ਵਾਰ ਸ਼੍ਰੀਲੰਕਾ ਤਟ 'ਤੇ ਪਹੁੰਚਿਆ ਹੈ। ਪਾਕਿਸਤਾਨ ਮੇਰੀਟਾਈਮ ਸਕਿਊਰਿਟੀ ਸ਼ਿਪ ਕਸਮੀਰ ਦੇ ਕਮਾਨ ਅਧਿਕਾਰੀ ਕੈਪਟਨ ਅਜ਼ਹਰ ਮਹਿਮੂਦ ਨੇ ਸ਼੍ਰੀਲੰਕਾਈ ਨੇਵੀ ਫੌਜ ਦੇ ਵਾਇਸ ਐਡਮਿਰਲ ਸ਼੍ਰੀਮੇਵਨ ਰਾਣਾਸਿੰਘੇ ਨਾਲ ਨੇਵੀ ਫੌਜ ਦੇ ਮੁੱਖ ਦਫਤਰ 'ਚ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਮਈ ਦੇ ਆਖਿਰ 'ਚ ਪਾਕਿਸਤਾਨੀ ਨੇਵੀ ਫੌਜ ਦੇ ਜਹਾਜ਼ ਅਜਮਤ ਨੇ ਸ਼੍ਰੀਲੰਕਾ ਦੀ ਯਾਤਰਾ ਕੀਤੀ ਸੀ।
ਪੱਛਮੀ ਫਰਾਂਸ ਦੇ ਥੀਮ ਪਾਰਕ ਦੀ ਸਫਾਈ ਕਰਨਗੇ ਕਾਂ
NEXT STORY