ਰਾਮੱਲਾਹ (ਏਪੀ) - ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਹਿੰਸਾ ਦੀ ਇੱਕ ਨਵੀਂ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਜ਼ਰਾਈਲੀ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਤੱਕ ਫਲਸਤੀਨੀ ਪਿੰਡਾਂ ਵਿੱਚ ਜੰਮ ਕੇ ਉਤਪਾਤ ਮਚਾਇਆ, ਗੱਡੀਆਂ ਤੋੜੀਆਂ , ਅੱਗਜ਼ਨੀ ਕੀਤੀ ਅਤੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਹ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਹਿੰਸਾ ਦੀ ਇੱਕ ਨਵੀਂ ਲਹਿਰ ਹੈ।
ਫਲਸਤੀਨੀ ਨਿਊਜ਼ ਏਜੰਸੀ ਵਾਫਾ ਨੇ ਐਤਵਾਰ ਨੂੰ ਘੱਟੋ-ਘੱਟ ਛੇ ਬਸਤੀਆਂ ਵਿੱਚ ਹਮਲਿਆਂ ਦੀ ਰਿਪੋਰਟ ਦਿੱਤੀ। ਫਲਸਤੀਨੀ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਦੱਸਿਆ ਕਿ ਜਾਲੂਦ ਪਿੰਡ ਵਿੱਚ ਘੱਟੋ-ਘੱਟ ਤਿੰਨ ਫਲਸਤੀਨੀ ਲੋਕਾਂ ਨੂੰ ਕੁੱਟਿਆ ਗਿਆ, ਜਿਨ੍ਹਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੋਸਾਇਟੀ ਨੇ ਕਿਹਾ ਕਿ ਹਮਲਿਆਂ ਵਿੱਚ ਕਈ ਹੋਰ ਫਲਸਤੀਨੀ ਵੀ ਜ਼ਖਮੀ ਹੋਏ ਹਨ। ਇਹ ਹਿੰਸਾ ਇਜ਼ਰਾਈਲੀ ਸਰਕਾਰ ਵੱਲੋਂ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਨਵੀਆਂ ਬਸਤੀਆਂ ਸਥਾਪਤ ਕਰਨ ਵਿੱਚ ਤੇਜ਼ੀ ਨਾਲ ਹੋ ਰਹੀ ਪ੍ਰਗਤੀ ਦੇ ਵਿਚਕਾਰ ਆਈ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਇਮਾਰਤਾਂ ਅਤੇ ਜਾਇਦਾਦਾਂ ਨੂੰ ਅੱਗ ਲਗਾਉਣ ਅਤੇ ਖੇਤਰ ਵਿੱਚ ਅਸ਼ਾਂਤੀ ਫੈਲਾਉਣ ਵਾਲੇ ਇਜ਼ਰਾਈਲੀ ਨਾਗਰਿਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਪਰ ਇਸ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਨਾ ਹੀ ਦੱਸਿਾ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ
NEXT STORY