ਬੈਰਗਾਮੋ (ਦਲਵੀਰ ਸਿੰਘ ਕੈਂਥ) ਇਟਲੀ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਪੁਲਸ ਪ੍ਰਸ਼ਾਸ਼ਨ ਬਹੁਤ ਹੀ ਮੁਸਤੈਦੀ ਨਾਲ ਅੰਜਾਮ ਦੇ ਰਿਹਾ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਘਟੇ । ਇਟਲੀ ਦਾ ਸੂਬਾ ਲੰਬਾਰਦੀਆਂ ਜਿੱਥੇ ਵੱਡੀ ਤਦਾਦ ਵਿੱਚ ਵਿਦੇਸ਼ੀਆਂ ਦਾ ਰਹਿਣ-ਬਸੇਰਾ ਹੈ ਤੇ ਇੱਥੇ ਹੀ ਬੱਚਿਆਂ ਨੂੰ ਅਗਵਾ ਕਰਨ ਵਾਲਾ ਗਿਰੋਹ ਕਾਫ਼ੀ ਸਰਗਰਮ ਦੇਖਿਆ ਜਾ ਰਿਹਾ ਹੈ।ਇਸ ਸਾਲ ਦੇ ਸ਼ੁਰੂ ਵਿੱਚ ਹੀ ਬੈਰਗਾਮੋ ਦੀ ਇੱਕ ਸੁਪਰਮਾਰਕੀਟ ਵਿੱਚ ਇੱਕ ਸਾਲ ਦੀ ਬੱਚੀ ਨੂੰ ਉਸ ਦੀ ਮਾਂ ਤੋਂ ਅਗਵਾਹਕਾਰ ਨੇ ਖੋਹ ਲਿਆ। ਇਸ ਤੋਂ ਪਹਿਲਾਂ ਉਹ ਬੱਚੀ ਨੂੰ ਲੈ ਰੱਫ਼ੂ ਚੱਕਰ ਹੁੰਦਾ ਆਲੇ-ਦੁਆਲੇ ਦੇ ਲੋਕਾਂ ਨੇ ਅਗਵਾਹਕਾਰ ਨੂੰ ਦਬੋਚ ਪੁਲਸ ਹਵਾਲੇ ਕਰ ਦਿੱਤਾ।
ਅਜਿਹੀ ਹੀ ਘਟਨਾ ਹੁਣ ਫਿਰ ਬੈਰਗਾਮੋ ਦੇ ਇੱਕ ਫੁੱਟਬਾਲ ਕਲੱਬ ਵਿਖੇ ਦੇਖਣ ਨੂੰ ਮਿਲੀ, ਜਿੱਥੇ ਇੱਕ ਅੱਠ ਸਾਲ ਦੇ ਲੜਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਮਿਲੀ ਜਾਣਕਾਰੀ ਅਨੁਸਾਰ ਬੈਰਗਾਮੋ ਦਾ ਓਸੀਓ ਸੋਟੋ ਇਲਾਕੇ ਦੇ ਫੁੱਟਬਾਲ ਕੱਲਬ ਜਿਸ ਵਿੱਚ ਬੱਚੇ ਅਕਸਰ ਖੇਡਣ ਆਉਂਦੇ ਹਨ। ਇਸ ਕਲੱਬ ਵਿੱਚ ਇੱਕ 29 ਸਾਲ ਦੇ ਪਾਕਿਸਤਾਨੀ ਵਿਅਕਤੀ ਨੇ 8 ਸਾਲ ਦੇ ਮੋਰੱਕੋ ਮੂਲ ਦੇ ਬੱਚੇ ਨੂੰ ਅਗਾਵਾ ਕਰਨ ਦੀ ਕੋਸਿ਼ਸ਼ ਕੀਤੀ ।ਹੋਇਆ ਇੰਝ ਕਿ ਜਦੋਂ ਇਹ ਬੱਚਾ ਫੁੱਟਬਾਲ ਖੇਡਣ ਲਈ ਕਲੱਬ ਗਿਆ ਹੋਇਆ ਸੀ ਤੇ ਜਦੋਂ ਖੇਡ ਖਤਮ ਕਰ ਕਮਰੇ ਵਿੱਚ ਕਪੜੇ ਬਦਲਣ ਗਿਆ ਤਾਂ ਬੱਚੇ ਦੀ ਸਾਰੀ ਕਾਰਵਾਈ ਉਪੱਰ ਪਾਕਿਸਤਾਨੀ ਵਿਅਕਤੀ ਦੀ ਪੂਰੀ ਨਜ਼ਰ ਸੀ ਤੇ ਉਹ ਫੁਰਤੀ ਨਾਲ ਬੱਚੇ ਵਾਲੇ ਕਮਰੇ ਵਿੱਚ ਜਾ ਵੜਿਆ।ਜਦੋਂ ਇਹ ਸ਼ੱਕੀ ਵਿਅਕਤੀ ਕੱਲਬ ਅੰਦਰ ਦਾਖ਼ਲ ਹੋਇਆ ਤਾਂ ਕੋਚ ਜਿਹੜੇ ਬੱਚਿਆਂ ਨੂੰ ਸਿਖਲਾਈ ਦਿੰਦੇ ਹਨ ਉਹਨਾਂ ਇਸ ਸਖ਼ਸ ਨੂੰ ਚੰਗੀ ਤਰ੍ਹਾਂ ਘੋਖਿਆ ਤੇ ਪੁੱਛਿਆ ਉਹ ਕੌਣ ਹੈ ਤਾਂ ਪਾਕਿਸਤਾਨ ਨੇ ਆਪਣੇ ਆਪ ਨੂੰ ਬੱਚੇ ਦਾ ਪਿਤਾ ਦੱਸ ਦਿੱਤਾ ਪਰ ਜਦੋਂ ਇਹ ਪਾਕਿਸਤਾਨੀ ਕਮਰੇ ਵਿੱਚੋ ਬੱਚੇ ਨੂੰ ਨਾਲ ਚੱਲਣ ਲਈ ਕਹਿੰਦਾ ਤਾਂ ਬੱਚਾ ਇਨਕਾਰ ਕਰ ਦਿੰਦਾ।
ਪਾਕਿਸਤਾਨੀ ਜਬਰੀ ਬੱਚੇ ਨੂੰ ਆਪਣੇ ਨਾਲ ਬਾਹਰ ਨੂੰ ਲਿਜਾਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਹਾਜ਼ਰ ਕੋਚ ਸਹਿਬਾਨ ਨੇ ਮਿੰਟਾਂ ਵਿੱਚ ਹੀ ਪਾਕਿਸਤਾਨੀ ਨੂੰ ਕਾਬੂ ਕਰ 112 ਨੰਬਰ 'ਤੇ ਪੁਲਸ ਨੂੰ ਕਾਲ ਕਰ ਦਿੱਤੀ।ਮੋਰੱਕੋ ਮੂਲ ਦਾ ਬੱਚਾ ਜਿਹੜਾ ਕਿ ਪਾਕਿਸਤਾਨੀ ਤੋਂ ਅਣਜਾਣ ਸੀ ਇਸ ਘਟਨਾ ਨਾਲ ਕਾਫ਼ੀ ਸਹਿਮ ਗਿਆ ਪਰ ਪੁਲਸ ਨੇ ਆਉਂਦੇ ਹੀ 29 ਸਾਲ ਦੇ ਪਾਕਿਸਤਾਨੀ ਨੂੰ ਘਟਨਾ ਨੂੰ ਅੰਜਾਮ ਦੇਣ ਦੇ ਕਾਰਨਾਂ ਦਾ ਪੁੱਛਿਆ ਪਰ ਪਾਕਿਸਤਾਨੀ ਇਸ ਸੰਬਧੀ ਕੋਈ ਜਵਾਬ ਨਾ ਦੇ ਸਕਿਆ।ਪੁਲਸ ਨੇ ਉਸ ਨੂੰ ਨਾਬਾਲਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਇਸ ਅਪਰਾਧ ਤੋਂ ਪਹਿਲਾਂ ਪਾਕਿਸਤਾਨੀ ਵਿਅਕਤੀ ਦਾ ਕੋਈ ਵੀ ਪੁਲਸ ਰਿਕਾਰਡ ਨਹੀਂ ਸੀ ਜਦੋਂ ਕਿ ਪ੍ਰਸ਼ਾਸ਼ਨ ਨੇ ਪਾਕਿਸਤਾਨੀ ਨੂੰ ਤੁਰੰਤ ਜੇ਼ਲ ਵਿੱਚ ਭੇਜਣ ਦਾ ਹੁਕਮ ਕਰ ਦਿੱਤਾ।ਇਸ ਦੌਰਾਨ ਜੱਜ ਸਾਹਿਬ ਨੇ ਗ੍ਰਿਫ਼ਤਾਰੀ ਦੀ ਪੁਸ਼ਤੀ ਕੀਤੀ ਅਤੇ ਮੁੱਕਦਮੇ ਤੋਂ ਪਹਿਲਾਂ ਹਿਰਾਸਤ ਦਾ ਹੁਕਮ ਕਰ ਦਿੱਤਾ।ਇਸ ਘਟਨਾ ਨਾਲ ਆਾਮ ਲੋਕਾਂ ਵਿੱਚ ਕਾਫ਼ੀ ਤਨਾਅ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਇਟਲੀ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਿੱਚ ਹੋ ਰਿਹਾ ਇਜਾਫ਼ਾ ਮਾਪਿਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਨਹੀਂ, ਕੋਈ ਹੋਰ ਹੀ ਐ ਅਸਲੀ Game Changer ! ਜਾਣੋ ਕਿਸ ਨੇ ਕਰਾਇਆ ਇਰਾਨ-US ਦਾ ਸਮਝੌਤਾ
NEXT STORY