ਲੁਧਿਆਣਾ (ਗਣੇਸ਼): ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਨੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਪਿੰਦਰ ਸਿੰਘ ਹਾਇਰ ਦੀ ਸੇਵਾ ਮੁਕਤੀ ਮੌਕੇ 29 ਮਈ 2026 ਨੂੰ NO WORK DAY ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਬਾਰ ਐਸੋਸੀਏਸ਼ਨ ਦੀ ਮੀਟਿੰਗ ਵਿਚ ਪ੍ਰਧਾਨ ਐਡਵੋਕੇਟ ਵਿਪਨ ਸੱਗਰ ਦੀ ਪ੍ਰਧਾਨਗੀ ਹੇਠ ਲਿਆ ਗਿਆ।
ਜਾਰੀ ਨੋਟਿਸ ਮੁਤਾਬਕ, ਜਸਪਿੰਦਰ ਸਿੰਘ ਹਾਇਰ 31 ਮਈ 2026 ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੇ ਸਨਮਾਨ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ 29 ਮਈ ਨੂੰ ਦੁਪਹਿਰ 12.30 ਵਜੇ ਬਾਰ ਰੂਮ ਵਿਚ ਵਿਸ਼ੇਸ਼ ਵਿਦਾਇਗੀ ਸਮਾਗਮ ਕਰਵਾਇਆ ਜਾਵੇਗਾ। ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਸਮੂਹਿਕ ਫ਼ੈਸਲੇ ਦਾ ਪਾਲਨ ਕਰਨ ਅਤੇ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਨਿਆਂਇਕ ਅਫ਼ਸਰਾਂ, ਰੈਵੇਨਿਊ ਕੋਰਟ, ਕੰਜ਼ਿਊਮਰ ਕੋਰਟ, ਲੋਕ ਅਦਾਲਤ, ਜੁਵੇਨਾਈਲ ਕੋਰਟ ਅਤੇ ਲੇਬਰ ਕੋਰਟ ਤੋਂ ਅਪੀਲ ਕੀਤੀ ਹੈ ਕਿ ਉਕਤ ਦਿਨ ਵਕੀਲਾਂ ਦੀ ਗੈਰ-ਹਾਜ਼ਰੀ ਨੂੰ ਵੇਖਦਿਆਂ ਕਿਸੇ ਵੀ ਮਾਮਲੇ ਵਿਚ ਵਿਰੋਧੀ ਫ਼ੈਸਲੇ ਜਾਰੀ ਨਾ ਕੀਤੇ ਜਾਣ।
ਪੰਜਾਬ: 500 ਦੇ ਨੋਟ ਬਦਲੇ ਮਿਲੇ 3,00,00,000 ਰੁਪਏ! ਰਾਤੋ-ਰਾਤ ਚਮਕ ਗਈ ਕਿਸਮਤ
NEXT STORY