ਇਸਲਾਮਾਬਾਦ (ਏਜੰਸੀ)- ਭਾਰਤ ਦੇ ਮਹੱਤਵਪੂਰਨ ਚੰਦਰਯਾਨ-2 ਮਿਸ਼ਨ ਰਾਹੀਂ ਆਖਰੀ ਪਲਾਂ ਵਿਚ ਇਤਿਹਾਸ ਦੇ ਪੰਨਿਆਂ 'ਚ ਨਾਂ ਦਰਜ ਕਰਵਾਉਣ ਤੋਂ ਖੁੰਝ ਗਿਆ ਸੀ। ਇਸ ਨੂੰ ਲੈ ਕੇ ਵਿਵਾਦਤ ਟਿੱਪਣੀ ਕਰਨ ਵਾਲੇ ਪਾਕਿ ਮੰਤਰੀ ਫਵਾਦ ਆਲਮ ਆਪਣੇ ਹੀ ਦੇਸ਼ ਵਿਚ ਘਿਰਣ ਲੱਗੇ ਹਨ। ਇਸ ਦੇ ਨਾਲ ਹੀ ਮਸ਼ਹੂਰ ਲੇਖਕ ਅਤੇ ਸਾਹਿਤਕਾਰ ਤਾਰਿਕ ਫਤੇਹ ਨੇ ਵੀ ਉਨ੍ਹਾਂ ਨੂੰ ਸਖ਼ਤ ਨਸੀਹਤ ਦਿੰਦੇ ਹੋਏ ਉਨ੍ਹਾਂ ਦੀ ਤੁਲਨਾ ਕੂੜੇ ਨਾਲ ਕਰ ਦਿੱਤੀ। ਫਤੇਹ ਨੇ ਟਵੀਟ ਕਰਦੇ ਹੋਏ ਕਿਹਾ ਕਿ ਫਵਾਦ ਚੌਧਰੀ ਕੂੜੇ ਦਾ ਢੇਰ ਹੈ। ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕੀ ਮੰਤਰੀ ਨੂੰ ਆਪਣੀ ਗਧਾ ਗੱਡੀ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਭਾਰਤ ਦੇ ਵਿਕਰਮ ਲੈਂਡਰ ਬਾਰੇ। ਪਾਕਿ ਮੰਤਰੀ ਆਪਣੇ ਬੇਤੁਕੇ ਬਿਆਨ ਤੋਂ ਬਾਅਦ ਆਪਣੇ ਦੇਸ਼ ਵਿਚ ਵੀ ਘਿਰਣ ਲੱਗੇ ਹਨ। ਪਾਕਿ ਯੂਜ਼ਰਸ ਹੀ ਉਨ੍ਹਾਂ ਦੀ ਜਮ ਕੇ ਖਿਚਾਈ ਕਰ ਰਹੇ ਹਨ। ਇਕ ਪਾਕਿ ਯੂਜ਼ਰ ਨੇ ਲਿਖਿਆ ਕਿ ਉਹ ਵਿਗਿਆਨ ਅਤੇ ਤਕਨੀਕ ਦੇ ਮਾਮਲੇ ਵਿਚ ਲਗਾਤਾਰ ਅੱਗੇ ਵਧ ਰਹੇ ਹਨ ਜਦੋਂ ਕਿ ਅਸੀਂ ਲੋਕ ਕੁਝ ਨਹੀਂ ਕਰ ਰਹੇ ਹਾਂ।

ਉਥੇ ਹੀ ਇਕ ਹੋਰ ਯੂਜ਼ਰ ਸੁਲਤਾਨ ਨੇ ਲਿਖਿਆ ਮੈਂ ਪਾਕਿਸਤਾਨੀ ਹੋਣ 'ਤੇ ਮਾਣ ਕਰਦਾ ਹਾਂ ਪਰ ਜਦੋਂ ਸਾਇੰਸ ਐਂਡ ਟੈਕਨਾਲੋਜੀ ਮੰਤਰੀ ਨੂੰ ਕਿਸੇ ਦੀ ਸਫਲਤਾ ਅਤੇ ਅਸਫਲਤਾ 'ਤੇ ਬਿਆਨ ਦਿੰਦੇ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਛੋਟੇ ਲੋਕਾਂ ਨੇ ਵੱਡੇ ਦਫਤਰਾਂ 'ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਫਵਾਦ ਆਲਮ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਜੋ ਕੰਮ ਆਉਂਦਾ ਨਹੀਂ ਪੰਗਾ ਨਹੀਂ ਲੈਂਦੇ ਨਾ... ਡੀਅਰ 'Endia' ਇਸ ਤੋਂ ਬਾਅਦ ਆਲਮ ਨੇ ਇਕ ਭਾਰਤੀ ਯੂਜ਼ਰ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਸੋ ਜਾ ਭਾਈ ਮੂਨ ਦੀ ਬਜਾਏ ਮੁੰਬਈ 'ਚ ਉਤਰ ਗਿਆ ਖਿਡੌਣਾ।

ਭੂਟਾਨ ਦੇ ਪ੍ਰਧਾਨ ਮੰਤਰੀ ਕਰ ਚੁੱਕੇ ਹਨ ਭਾਰਤ ਦੀ ਤਾਰੀਫ
ਪਾਕਿਸਤਾਨ ਦੇ ਮੰਤਰੀ ਇਕ ਪਾਸੇ ਜਿੱਥੇ ਭਾਰਤ ਖਿਲਾਫ ਬੇਹੁਦਾ ਬਿਆਨ ਦੇ ਰਹੇ ਹਨ। ਉਥੇ ਹੀ ਦੂਜੇ ਪਾਸੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ਰਿੰਗ ਨੇ ਚੰਦਰਯਾਨ-2 ਮਿਸ਼ਨ ਨੂੰ ਲੈ ਕੇ ਭਾਰਤ ਅਤੇ ਉਸ ਦੇ ਵਿਗਿਆਨੀਆਂ ਦੀ ਖੁੱਲ੍ਹ ਕੇ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅੱਜ ਭਾਰਤ ਅਤੇ ਉਨ੍ਹਾਂ ਦੇ ਵਿਗਿਆਨੀਆਂ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਚੰਦਰਯਾਨ-2 ਨੂੰ ਅੰਤਿਮ ਪਲਾਂ ਵਿਚ ਮਿਲੀ ਅਸਫਲਤਾ ਦੀ ਵਜ੍ਹਾ ਨਾਲ ਪਾਕਿਸਤਾਨ ਬੇਹੁਦਗੀ 'ਤੇ ਉਤਾਰੂ ਹੋਇਆ ਹੈ ਅਤੇ ਭਾਰਤ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਪੂਰੀ ਦੁਨੀਆ ਦੀ ਸਪੇਸ ਏਜੰਸੀ ਭਾਰਤ ਦੀ ਇਸ ਕਵਾਇਦ ਦਾ ਲੋਹਾ ਮੰਨ ਰਹੀ ਹੈ। ਇਹੀ ਵਜ੍ਹਾ ਹੈ ਕਿ ਇਸ ਮਿਸ਼ਨ ਨੂੰ ਲੈ ਕੇ ਪੂਰੀ ਦੁਨੀਆ ਦੇ ਵਿਗਿਆਨੀਆਂ ਦੀ ਇਸ 'ਤੇ ਲਗਾਤਾਰ ਨਜ਼ਰ ਬਣੀ ਹੋਈ ਸੀ।
ਈਰਾਨੀ ਟੈਂਕਰ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਸੀਰੀਆ ਵਿਚ ਹੈ ਟੈਂਕਰ
NEXT STORY