ਰੋਮ, (ਟੇਕਚੰਦ ਜਗਤਪੁਰ)- ਗੁਰਦਾਸਪੁਰ ਜ਼ਿਲ੍ਹੇ ਦੇ ਰੰਗੜ ਨੰਗਲ ਪਿੰਡ ਦੇ ਵਸਨੀਕ ਸੰਦੀਪ ਸਿੰਘ ਬਾਜਵਾ ਅਤੇ ਹਰਪ੍ਰੀਤ ਕੌਰ, ਜੋ ਕਈ ਸਾਲਾਂ ਤੋਂ ਇਟਲੀ ਵਿੱਚ ਰਹਿ ਰਹੇ ਹਨ, ਨੂੰ ਆਪਣੀ ਪਿਆਰੀ ਧੀ ਪਲਕਪ੍ਰੀਤ ਕੌਰ 'ਤੇ ਬਹੁਤ ਮਾਣ ਹੈ, ਜਿਸਨੇ ਵੇਰੋਨਾ ਯੂਨੀਵਰਸਿਟੀ ਤੋਂ ਕਾਨੂੰਨੀ ਸੇਵਾਵਾਂ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ ਆਉਣ ਵਾਲੇ ਦਿਨਾਂ ਵਿੱਚ ਲੇਬਰ ਕੌਂਸਲੇਟ ਵਜੋਂ ਕੰਮ ਕਰਦੇ ਨਜ਼ਰ ਆਏਗੀ। ਜਿਸ ਨਾਲ ਉਹ ਆਪਣੀਆਂ ਜਾਣਕਾਰੀਆਂ ਨੂੰ ਅਮਲ ਵਿੱਚ ਲਿਆਵੇਗੀ ਅਤੇ ਇਟਲੀ ਵਿੱਚ ਕੰਮ ਕਰਨ ਵਾਲਿਆਂ ਦੀਆਂ ਹਾਲਤਾਂ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਦੇਵੇਗੀ। ਇਹ ਉਸਦੀ ਨਿਆਂਪੂਰਨ ਸਮਾਜਿਕ ਮਿਸ਼ਨ ਵਿੱਚ ਇਕ ਅਹਿਮ ਕਦਮ ਹੈ ਜੋ ਕਿ ਇਸ ਵਕਤ ਸੰਨਜਵਾਨੀ ਇਲਾਰੀਓਨੇ ਵਿਖ਼ੇ ਰਹਿ ਰਹੇ ਹਨ।
ਲੰਡਨ ‘ਚ ਮੈਰਾਥਨ ਦੌੜਾਕ ਜਗਜੀਤ ਸਿੰਘ ਹਫਰਨਮੌਲਾ ਦਾ PM ਨਿਵਾਸ 'ਚ ਸਨਮਾਨ
NEXT STORY