ਇੰਟਰਨੈਸ਼ਨਲ ਡੈਸਕ - ਅੱਜ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਈ ਫੋਟੋਆਂ ਸਾਹਮਣੇ ਆਈਆਂ ਹਨ। ਜੰਮੂ-ਕਸ਼ਮੀਰ ਤੋਂ ਸਾਹਮਣੇ ਆਈ ਇਕ ਫੋਟੋ ਕਾਫ਼ੀ ਖਾਸ ਹੈ। ਦਰਅਸਲ, ਲਸ਼ਕਰ-ਏ-ਤੋਇਬਾ ਦੇ ਇਕ ਸਰਗਰਮ ਅੱਤਵਾਦੀ ਆਬਿਦ ਰਮਜ਼ਾਨ ਸ਼ੇਖ ਦੇ ਮਾਪਿਆਂ ਨੇ ਸ਼ੋਪੀਆਂ ਦੇ ਛੋਟੇਪੁਰਾ 'ਚ ਆਪਣੇ ਘਰ 'ਤੇ ਤਿਰੰਗਾ ਲਹਿਰਾਇਆ। ਛੋਟਾਪਾੜਾ ਇਲਾਕੇ 'ਚ ਇਕ ਅੱਤਵਾਦੀ ਦੇ ਪਰਿਵਾਰ ਵੱਲੋਂ ਤਿਰੰਗਾ ਲਹਿਰਾਏ ਜਾਣ ਦੀ ਇਹ ਤਸਵੀਰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਮਾਪਿਆਂ ਦੇ ਚਿਹਰੇ ਦੇਸ਼ ਪ੍ਰਤੀ ਮਾਣ ਅਤੇ ਸਵੈਮਾਣ ਨੂੰ ਦਰਸਾਉਂਦੇ ਹਨ, ਜੋ ਇਕ ਵੱਖਰੀ ਕਹਾਣੀ ਦੱਸਦਾ ਹੈ।
ਤੁਹਾਨੂੰ ਦੱਸ ਦਈਏ ਕਿ ਆਬਿਦ ਰਮਜ਼ਾਨ ਸ਼ੇਖ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਹਨ। ਉਸ ਦੇ ਨਿਰਦੇਸ਼ਾਂ 'ਤੇ ਕਈ ਵੱਡੀਆਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਸ ਵਿਰੁੱਧ ਕਈ ਮਾਮਲਿਆਂ 'ਚ FIR ਦਰਜ ਕੀਤੀਆਂ ਗਈਆਂ ਹਨ। ਉਸ 'ਤੇ 2022 'ਚ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੇ ਇਕ ਸਿਪਾਹੀ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਸੀ। ਕਤਲ ਦੇ ਸ਼ੱਕੀ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਹ ਜ਼ਿਕਰਯੋਗ ਹੈ ਕਿ 2022 'ਚ, ਅੱਤਵਾਦੀਆਂ ਨੇ ਸ਼ੋਪੀਆਂ ਦੇ ਚੈੱਕ ਛੋਟੀਪੁਰਾ ਖੇਤਰ 'ਚ CRPF ਜਵਾਨ ਮੁਖਤਾਰ ਅਹਿਮਦ ਦੀ ਉਸਦੇ ਘਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਆਈਜੀਪੀ ਨੇ ਟਵੀਟ ਕੀਤਾ, "ਅਸੀਂ CRPF ਜਵਾਨ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਹਿਣ 'ਤੇ ਅਪਰਾਧ 'ਚ ਵਰਤਿਆ ਗਿਆ ਹਥਿਆਰ (ਇਕ ਪਿਸਤੌਲ) ਬਰਾਮਦ ਕਰ ਲਿਆ ਗਿਆ ਹੈ। ਇਸ ਅੱਤਵਾਦੀ ਅਪਰਾਧ 'ਚ ਉਸ ਦੀ ਮਦਦ ਕਰਨ ਵਾਲੇ ਇਕ ਓਵਰ ਗਰਾਊਂਡ ਵਰਕਰ (OGW) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਅਪਰਾਧ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਕੀਤਾ ਸੀ। ਇਹ ਹਮਲਾ ਆਬਿਦ ਰਮਜ਼ਾਨ ਸ਼ੇਖ ਦੇ ਨਿਰਦੇਸ਼ਾਂ 'ਤੇ ਕੀਤਾ ਗਿਆ ਸੀ।
80ਵੇਂ ਆਜ਼ਾਦੀ ਦਿਹਾੜੇ ਮੌਕੇ ਸਿਰਫ਼ 75 ਮਿੰਟ ਬੋਲੇ PM ਮੋਦੀ ! 4 ਸਾਲਾਂ 'ਚ ਦਿੱਤਾ ਸਭ ਤੋਂ ਛੋਟਾ ਭਾਸ਼ਣ
NEXT STORY