ਪੈਰਿਸ— ਫਰਾਂਸ ਪੁਲਸ ਨੇ ਚਾਕੂ ਨਾਲ ਹਮਲਾ ਕਰ ਕੇ ਚਾਰ ਪੁਲਸ ਕਰਮਚਾਰੀਆਂ ਦਾ ਕਤਲ ਕਰਨ ਵਾਲੇ ਵਿਅਕਤੀ ਦੇ ਘਰੋਂ ਇਕ ਪੈੱਨ ਡਰਾਈਵ ਬਰਾਮਦ ਕੀਤਾ ਹੈ, ਜਿਸ 'ਚ ਅੱਤਵਾਦੀ ਸੰਗਠਨ ਦੀ ਪ੍ਰਚਾਰ ਸਮੱਗਰੀ ਹੈ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਕਿਹਾ ਕਿ ਹਮਲਾਵਰ ਮਾਈਕਲ ਹਾਰਪਾਨ ਦੇ ਘਰ ਤੋਂ ਬਰਾਮਦ ਪੈੱਨ ਡਰਾਈਵ 'ਚ ਆਈ. ਐੱਸ. ਦੀ ਪ੍ਰਚਾਰ ਸਮੱਗਰੀ, ਉਸ ਦੇ ਸਹਿਯੋਗੀ ਲੀ ਪਾਰਿਸਿਏਨ ਦਾ ਨਿੱਜੀ ਡਾਟਾ ਅਤੇ ਆਈ. ਐੱਸ. ਦੀਆਂ ਕਈ ਵੀਡੀਓ ਕਲਿੱਪਸ ਹਨ।
ਪੁਲਸ ਦੀ ਗੋਲੀਬਾਰੀ 'ਚ ਮਾਰੇ ਗਏ ਹਮਲਾਵਰ ਨੇ ਕੁੱਝ ਸਮਾਂ ਪਹਿਲਾਂ ਇਸਲਾਮ ਧਰਮ ਕਬੂਲ ਕਰ ਲਿਆ ਸੀ। 7 ਜਨਵਰੀ 2015 ਨੂੰ ਸ਼ਾਰਲੀ ਐਬਡੋ ਹਮਲੇ, ਜਿਸ 'ਚ ਫਰਾਂਸ ਦੇ ਪੈਰਿਸ 'ਚ ਵਿਅੰਗ ਪੱਤਰਿਕਾ ਸ਼ਾਰਲੀ ਐਬਡੋ ਦੇ ਦਫਤਰ 'ਤੇ ਦੋ ਹਮਲਾਵਰਾਂ ਨੇ ਹਮਲਾ ਕਰਕੇ 12 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ, ਸਮੇਤ ਕਈ ਘਟਨਾਵਾਂ ਨੂੰ ਲੈ ਕੇ ਹਾਰਪਾਨ ਦੀ ਕੱਟੜਪੰਥੀ ਸੋਚ ਦੀ ਭਣਕ ਲੱਗੀ ਸੀ। ਇਸ ਬਾਰੇ ਹਾਲਾਂਕਿ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ।
ਜ਼ਿਕਰਯੋਗ ਹੈ ਕਿ ਪੈਰਿਸ 'ਚ ਪੁਲਸ ਦਫਤਰ ਦੇ ਸਾਹਮਣੇ ਇਕ ਵਿਅਕਤੀ ਨੇ ਵੀਰਵਾਰ ਨੂੰ ਚਾਕੂ ਨਾਲ ਹਮਲਾ ਕਰ ਕੇ ਚਾਰ ਪੁਲਸ ਕਰਮਚਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹਮਲਾ ਮਸ਼ਹੂਰ ਸੈਲਾਨੀ ਸਥਾਨ ਨੋਟਰੇ ਡੈਮ ਕੈਥੇਡ੍ਰੇਲ ਕੋਲ ਹੋਇਆ ਸੀ। ਮਰਨ ਵਾਲਿਆਂ 'ਚ 3 ਪੁਰਸ਼ ਤੇ ਇਕ ਮਹਿਲਾ ਪੁਲਸ ਕਰਮਚਾਰੀ ਹੈ। ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੈ। ਹਮਲਾਵਰ ਪੁਲਸ ਦਫਤਰ 'ਚ ਹੀ ਕੰਮ ਕਰਦਾ ਸੀ ਅਤੇ ਉਹ ਪੁਲਸ ਦੇ ਹਮਲੇ 'ਚ ਮਾਰਿਆ ਗਿਆ। ਮੀਡੀਆ ਰਿਪੋਰਟ ਮੁਤਾਬਕ ਹਮਲਾਵਰ ਪਿਛਲੇ 20 ਸਾਲ ਤੋਂ ਪੈਰਿਸ ਪੁਲਸ 'ਚ ਖੁਫੀਆ ਵਿਭਾਗ 'ਚ ਪ੍ਰਸ਼ਾਸਨਿਕ ਕੰਮ ਕਰ ਰਿਹਾ ਸੀ। ਉਸ ਨੇ ਦੋ ਲੋਕਾਂ ਦਾ ਗਲਾ ਦਫਤਰ ਦੇ ਅੰਦਰ ਹੀ ਰੇਤ ਦਿੱਤਾ ਜਦਕਿ ਇਕ ਦਾ ਕਤਲ ਉਸ ਨੇ ਪੌੜੀਆਂ 'ਤੇ ਕੀਤਾ। ਚੌਥੇ ਵਿਅਕਤੀ ਦਾ ਕਤਲ ਉਸ ਨੇ ਪੁਲਸ ਦਫਤਰ ਦੇ ਬਾਹਰੀ ਕੰਪਲੈਕਸ 'ਚ ਕੀਤਾ ਸੀ।
ਅਮਰੀਕਾ ਨੇ ਚੀਨ ਦੀਆਂ 28 ਸੰਸਥਾਵਾਂ ਨੂੰ ਕਾਲੀ ਸੂਚੀ 'ਚ ਪਾਇਆ
NEXT STORY