ਦੁਬਈ (ਇੰਟ.)–ਦੁਬਈ ਅਤੇ ਉੱਤਰੀ ਅਮੀਰਾਤ ਵਿਚ ਰਹਿਣ ਵਾਲੇ ਭਾਰਤੀ ਹੁਣ ਕੁਝ ਸ਼ਰਤਾਂ ਦੇ ਤਹਿਤ ਇਕ ਹੀ ਦਿਨ ਵਿਚ ਜਾਰੀ ਕੀਤੇ ਜਾਣ ਵਾਲੇ ਪਾਸਪੋਰਟ ਪ੍ਰਾਪਤ ਕਰ ਸਕਣਗੇ, ਜਿਸ ਵਿਚ ਉੱਚੀ ਫੀਸ ਵੀ ਸ਼ਾਮਲ ਹੈ। ਇਸ ਦਾ ਐਲਾਨ ਇਥੇ ਵਣਜ ਦੂਤਘਰ ਨੇ ਕੀਤਾ ਹੈ। ਸਥਾਨਕ ਮੀਡੀਆ ਵਿਚ ਆਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ,‘‘ਦੁਬਈ ਵਿਚ ਭਾਰਤ ਦੇ ਕੰਸੋਲੇਟ ਜਨਰਲ ਵਿਪੁਲ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵਣਜ ਦੂਤਘਰ ਤਤਕਾਲ ਪਾਸਪੋਰਟ (ਐਮਰਜੈਂਸੀ ਮਾਮਲਿਆਂ ’ਚ) ਜਾਰੀ ਕਰਨਾ ਸ਼ੁਰੂ ਕਰੇਗਾ।’’ ਵਿਪੁਲ ਨੇ ਇਹ ਐਲਾਨ ਪ੍ਰਵਾਸੀ ਭਾਰਤੀ ਦਿਵਸ ਸਮਾਰੋਹ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ 24 ਘੰਟਿਆਂ ਤਤਕਾਲ ਪਾਸਪੋਰਟ ਜਾਰੀ ਕਰਦੇ ਹਾਂ। ਅਸੀਂ ਉਸ ਨਾਲੋਂ ਇਕ ਕਦਮ ਅੱਗੇ ਜਾ ਰਹੇ ਹਾਂ। ਅਸੀਂ ਉਸੇ ਦਿਨ ਤਤਕਾਲ ਪਾਸਪੋਰਟ ਜਾਰੀ ਕਰਨ ਜਾ ਰਹੇ ਹਾਂ, ਜੇਕਰ ਇਸ ਦੇ ਲਈ ਦੁਪਹਿਰ 12 ਵਜੇ ਤੋਂ ਪਹਿਲਾਂ ਅਪਲਾਈ ਕੀਤਾ ਜਾਂਦਾ ਹੈ ਅਤੇ ਸ਼ਾਮ ਤੱਕ ਅਸੀਂ ਤਤਕਾਲ ਪਾਸਪੋਰਟ ਜਾਰੀ ਕਰ ਸਕਦੇ ਹਾਂ।
ਮੈਡਮ ਤੁਸਾਦ ਮਿਊਜ਼ੀਅਮ 'ਚੋਂ ਹਟਾਏ ਗਏ ਪ੍ਰਿੰਸ ਹੈਰੀ ਤੇ ਮੇਗਨ ਦੇ ਬੁੱਤ
NEXT STORY