ਮਿਸੀਸਾਗਾ—ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ ਜਹਾਜ਼ ਦੇ ਵਾਸ਼ਰੂਮ ਚੋਂ 9 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ। ਰਾਯਲ ਕੈਨੇਡੀਅਨ ਮਾਊਂਟਡ ਪੁਲਸ ਵੱਲੋਂ ਬਰਾਮਦਗੀ ਦੇ ਮਾਮਲੇ 'ਚ ਜੀ.ਟੀ.ਏ. ਨਾਲ ਸਬੰਧਤ ਨਸ਼ਾ ਤਸਕਰੀ ਦੇ ਤਲਾਸ਼ ਕੀਤੀ ਜਾ ਰਹੀ ਹੈ। 20 ਦਸੰਬਰ ਨੂੰ ਕੀਤੀ ਗਈ ਬਰਾਮਦਗੀ ਬਾਰੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਬੁੱਧਵਾਰ ਨੂੰ ਐਲਾਨ ਕੀਤਾ। ਸੀ.ਬੀ.ਐੱਸ.ਏ. ਦੇ ਅਧਿਕਾਰੀ ਵੱਲੋਂ ਡੌਮੀਨਿਕਨ ਰਿਪਬਲਿਕ ਤੋਂ ਆਏ ਇਕ ਜਹਾਜ਼ ਦੀ ਤਲਾਸ਼ੀ ਲਈ ਜਾ ਰਹੀ ਸੀ ਜਦੋਂ ਵਾਸ਼ਰੂਮ ਚੋਂ ਅੱਠ ਸ਼ੱਕੀ ਪੈਕਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਵਜ਼ਨ 9 ਕਿਲੋ ਬਣਦਾ ਸੀ। ਲੈਬਾਰਟਰੀ 'ਚ ਟੈਸਟ ਤੋਂ ਪੈਕਟਾਂ ਵਿਚਲਾ ਪਦਾਰਥ ਕੋਕੀਨ ਸਾਬਾਤ ਹੋ ਗਿਆ। ਸੀ.ਬੀ.ਐੱਸ.ਏ. ਦੇ ਅਧਿਕਾਰੀਆਂ ਨੇ ਨਸ਼ੇ ਦੀ ਇਹ ਖੇਪ ਆਰ.ਸੀ.ਐੱਸ.ਪੀ. ਹਵਾਲੇ ਕਰ ਦਿੱਤੀ ਅਤੇ ਪੁਲਸ ਵੱਲੋਂ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸੀ.ਬੀ.ਐੱਸ.ਏ. ਦੇ ਅਫਸਰਾਂ ਨੇ ਪਿਛਲੇ ਸਾਲ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਕੋਕੀਨ ਦੀਆਂ 131 ਬਰਾਦਮਗੀਆਂ ਕੀਤੀਆਂ ਜਿਨ੍ਹਾਂ ਦੌਰਾਨ 900 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ। ਬਾਰਡਰ ਏਜੰਸੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਸ਼ੀਲੇ ਪਦਾਰਥਾਂ ਨੂੰ ਦੇਸ਼ 'ਚ ਦਾਖਲ ਹੋਣ ਤੋਂ ਰੋਕਣ ਲਈ ਪੁਲਸ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਬਾਰਡਰ ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਸਰਹੱਦੀ ਖੇਤਰ 'ਚ ਸ਼ੱਕੀ ਸਮਗਰੀ ਨਜ਼ਰ ਆਉਂਦੀ ਹੈ ਤਾਂ ਉਹ ਪੁਲਸ ਨਾਲ ਸੰਪਰਕ ਕਰਨ।
'ਵਰਜਿਨ ਟ੍ਰੇਨ' 'ਚ ਔਰਤ ਨਾਲ ਛੇੜਛਾੜ, ਮੰਗੀ ਮੁਆਫੀ
NEXT STORY