ਬੈਂਕਾਕ(ਬਿਊਰੋ)— ਅੰਗਰੇਜੀ ਦੀ ਇਕ ਕਹਾਵਤ ਹੈ-Never Judge A Book By Its Cover ਭਾਵ ਬਾਹਰੀ ਦਿਖਾਵੇ ਤੋਂ ਕੁੱਝ ਪਤਾ ਨਹੀਂ ਲੱਗਦਾ। ਅਜਿਹਾ ਹੀ ਹੋਇਆ ਥਾਈਲੈਂਡ ਦੇ ਇਕ ਵਿਅਕਤੀ ਨਾਲ। ਜਿਸ ਕੱਪੜਿਆਂ ਨੂੰ ਦੇਖ ਲੋਕ ਭਿਖਾਰੀ ਸਮਝਣ ਲੱਗੇ ਪਰ ਜਦੋਂ ਉਸ ਨੇ ਅਜਿਹਾ ਕੁੱਝ ਕੀਤਾ ਕਿ ਸਾਰੇ ਹੈਰਾਨ ਰਹਿ ਗਏ।
ਮਾਮਲਾ ਇਸ ਸਾਲ ਦੇ ਮਈ ਮਹੀਨੇ ਦਾ ਹੈ। ਥਾਈਲੈਂਡ ਦੀ ਇਕ ਲੋਕਲ ਵੈਬਸਾਈਟ ਮੁਤਾਬਕ ਥਾਈਲੈਂਡ ਦੇ ਇਕ ਬਾਈਕ ਸ਼ੋਅਰੂਮ ਦੇ ਬਾਹਰ ਗੰਦੇ ਕੱਪੜੇ ਪਾ ਕੇ ਇਕ ਵਿਅਕਤੀ ਖੜ੍ਹਾ ਸੀ। ਜੋ ਵਾਰ-ਵਾਰ ਅੰਦਰ ਦੇਖ ਰਿਹਾ ਸੀ। ਜਿਸ ਤੋਂ ਬਾਅਦ ਉਹ ਅੰਦਰ ਦਾਖਲ ਹੋਇਆ ਅਤੇ ਉਥੇ ਹੀ ਬੈਠ ਗਿਆ। ਸਾਰਿਆਂ ਨੇ ਉਸ ਨੂੰ ਬਾਹਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਾਰ-ਵਾਰ ਬਾਈਕ ਨੂੰ ਹੱਥ ਲਗਾ ਕੇ ਦੇਖ ਰਿਹਾ ਸੀ। ਕਰਮਚਾਰੀ ਵੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਜਦੋਂ ਉਸ ਨੇ ਹਾਰਲੇ ਡੇਵਿਡਸਨ ਬਾਈਕ ਦੀ ਕੀਮਤ ਪੁੱਛੀ ਤਾਂ ਸਾਰਿਆਂ ਦਾ ਹਾਸਾ ਨਿਕਲ ਗਿਆ, ਕਿਉਂਕਿ ਸਾਰੇ ਉਸ ਭਿਖਾਰੀ ਜੋ ਸਮਝ ਰਹੇ ਸਨ ਪਰ ਉਹ ਵਿਅਕਤੀ ਗੰਭੀਰ ਅੰਦਾਜ਼ ਵਿਚ ਸਵਾਲ ਪੁੱਛ ਰਿਹਾ ਸੀ। ਵਾਰ-ਵਾਰ ਲੋਕਾਂ ਦਾ ਹਾਸਾ ਦੇਖ ਕੇ ਵਿਅਕਤੀ ਗੁੱਸੇ ਵਿਚ ਆ ਗਿਆ ਅਤੇ ਮੈਨੇਜਰ ਨੂੰ ਬੁਲਾ ਲਿਆ।
ਹੋਇਆ ਕੁੱਝ ਅਜਿਹਾ ਕਿ ਜਿਸ ਨੂੰ ਦੇਖ ਹੈਰਾਨ ਰਹਿ ਗਏ ਲੋਕ
ਜਿਸ ਤੋਂ ਬਾਅਦ ਮੈਨੇਜਰ ਨੇ ਉਸ ਨੂੰ ਹਾਰਲੇ ਡੇਵਿਡਸਨ ਬਾਈਕ ਦਾ ਮਾਡਲ ਦਿਖਾਇਆ। ਜੋ ਉਸ ਕਾਫੀ ਪਸੰਦ ਆਈ। ਦੱਸਣਯੋਗ ਹੈ ਕਿ ਬਾਈਕ ਦੀ ਕੀਮਤ ਕਰੀਬ 12 ਲੱਖ ਸੀ ਪਰ ਜਿਵੇਂ ਹੀ ਗੰਦੇ ਕੱਪੜੇ ਪਹਿਨੇ ਵਿਅਕਤੀ ਨੇ ਆਪਣੀ ਜੇਬ ਵਿਚੋਂ 12 ਲੱਖ ਰੁਪਏ ਕੱਢ ਕੇ ਮੈਨੇਜਰ ਦੇ ਹੱਥ ਵਿਚ ਦਿੱਤੇ ਤਾਂ ਸਾਰੇ ਕਰਮਚਾਰੀ ਹੈਰਾਨ ਹੋ ਗਏ ਅਤੇ ਬਾਈਕ ਲੈ ਕੇ ਨਿਕਲ ਗਿਆ।
ਵਿਅਕਤੀ ਦਾ ਨਾਂ ਹੈ ਲੰਗ ਡੇਚਾ
ਇਕ ਖਬਰ ਮੁਤਾਬਕ ਜਦੋਂ ਹਰ ਜਗ੍ਹਾ ਇਹ ਖਬਰ ਫੈਲ ਗਈ ਤਾਂ ਪਤਾ ਲੱਗਾ ਕਿ ਇਸ ਆਦਮੀ ਦਾ ਨਾਂ ਲੰਗ ਡੇਚਾ ਹੈ। ਜੋ ਇਕ ਸੇਵਾ ਮੁਕਤ ਮੈਕੇਨਿਕ ਹੈ। ਜਿਸ ਦੀ ਹਾਰਲੇ ਡੇਵਿਡਸਨ ਡ੍ਰੀਮ ਬਾਈਕ ਸੀ, ਜੋ ਉਹ ਆਪਣੀ ਮਿਹਨਤ ਦੇ ਪੈਸਿਆਂ ਨਾਲ ਖ੍ਰੀਦਣਾ ਚਾਹੁੰਦਾ ਸੀ। ਜ਼ਿਕਰਯੋਗ ਹੈ ਕਿ ਇਹ ਬਾਈਕ ਉਨ੍ਹਾਂ ਨੇ ਮਈ ਵਿਚ ਖਰੀਦੀ ਸੀ ਪਰ ਇਹ ਖਬਰ ਸੋਸ਼ਲ ਮੀਡੀਆ 'ਤੇ ਅਜੇ ਵੀ ਵਾਇਰਲ ਹੋ ਰਹੀ ਹੈ।
ਆਪਣੇ ਹੀ ਵਾਲਾਂ 'ਚ ਗੁੰਮ ਗਿਆ ਸੀ ਇਹ ਕੁੱਤਾ, ਡਾਕਟਰਾਂ ਨੇ ਇੰਝ ਬਚਾਈ ਜਾਨ
NEXT STORY