ਮਨੀਲਾ (ਭਾਸ਼ਾ)— ਉੱਤਰੀ ਫਿਲੀਪੀਨ ਵਿਚ ਇਲੋਕੋਸ ਨੋਰਟ ਸੂਬੇ ਵਿਚ ਸੋਮਵਾਰ ਨੂੰ 5.8 ਦੀ ਤੀਬਰਤਾ ਦਾ ਭੂਚਾਲ ਆਇਆ। ਫਿਲੀਪੀਨ ਇੰਸਟੀਚਿਊਟ ਆਫ ਵੋਲਕੇਨੋਲਾਜ਼ੀ ਐਂਡ ਸੀਸਮੋਲੋਜ਼ੀ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 10:48 'ਤੇ ਆਇਆ ਜੋ ਇਲੋਕੋਸ ਨੋਰਟ ਵਿਚ ਪਗੁਡਪੁਡ ਸ਼ਹਿਰ ਦੇ ਉੱਤਰ-ਪੱਛਮ ਵਿਚ ਲੱਗਭਗ 11 ਕਿਲੋਮੀਟਰ ਦੂਰ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਸੰਸਥਾ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਇਲੋਕੋਸ ਨੋਰਟ ਨੇੜੇ ਪਾਸਕੁਵਿਨ ਸ਼ਹਿਰ, ਤੁਗੇਗਾਰਾਓ ਸ਼ਹਿਰ, ਕਾਗੀਆਨ ਸੂਬੇ ਅਤੇ ਇਲੋਕੋਸ ਸੁਰ ਸੂਬੇ ਵਿਚ ਵਿਗਨ ਸਿਟੀ ਵਿਚ ਵੀ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.5 ਰਹੀ।
ਕੈਂਸਰ ਪੀੜਤ ਬੱਚੀ ਲਈ ਲੋਕਾਂ ਨੇ ਦਾਨ ਕੀਤੇ 100 ਦਿਨ
NEXT STORY