ਮਨੀਲਾ (ਯੂ.ਐਨ.ਆਈ.)- ਫਿਲੀਪੀਨ ਦੀ ਰਾਜਧਾਨੀ ਮਨੀਲਾ ਦੇ ਪੱਛਮ ਵਿੱਚ ਸਥਿਤ ਬਾਟਾਨ ਸੂਬੇ ਵਿੱਚ ਆਪਣੇ ਸੜਦੇ ਦੋ ਮੰਜ਼ਿਲਾ ਘਰ ਵਿੱਚ ਫਸਣ ਕਾਰਨ ਇੱਕ ਤਿੰਨ ਸਾਲ ਦੀ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਗ ਸੁਰੱਖਿਆ ਬਿਊਰੋ ਨੇ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਔਰਤ ਨੇ ਆਪਣੇ ਹੱਥ ਦਾ ਕੀਤਾ ਅੰਤਿਮ ਸੰਸਕਾਰ, ਵਜ੍ਹਾ ਕਰ ਦੇਵੇਗੀ ਭਾਵੁਕ (ਤਸਵੀਰਾਂ)
ਬਿਊਰੋ ਨੇ ਦੱਸਿਆ ਕਿ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 4:45 ਵਜੇ ਘਰ ਨੂੰ ਅੱਗ ਲੱਗ ਗਈ, ਜਿਸ ਨਾਲ ਘਰ ਸੜ ਗਿਆ ਅਤੇ ਘਰ ਵਿਚ ਮੌਜੂਦ ਚਾਰ ਲੋਕ ਵੀ ਸੜ ਗਏ ਜਿਨ੍ਹਾਂ ਵਿਚ ਇੱਕ 70 ਸਾਲਾ ਔਰਤ, ਇੱਕ 53 ਸਾਲਾ ਮਰਦ, ਇੱਕ 24 ਸਾਲਾ ਔਰਤ ਅਤੇ ਇੱਕ ਤਿੰਨ ਸਾਲਾ ਕੁੜੀ ਸ਼ਾਮਲ ਹੈ। ਬਿਊਰੋ ਅਨੁਸਾਰ ਅੱਗ ਘਰ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ। ਅੱਗ ਬੁਝਾਊ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਵਿੱਚ 30 ਮਿੰਟ ਤੋਂ ਵੀ ਘੱਟ ਸਮਾਂ ਲੱਗਿਆ। ਅਧਿਕਾਰੀ ਅਜੇ ਵੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਾਈਵਾਨ ਨੇ ਸਰਕਾਰੀ ਵਿਭਾਗਾਂ 'ਤੇ DeepSeek AI ਦੀ ਵਰਤੋਂ 'ਤੇ ਲਗਾਈ ਪਾਬੰਦੀ
NEXT STORY