ਮਨੀਲਾ— ਫਿਲਪੀਨ ਦੇ ਰਾਸ਼ਟਰਪਤੀ ਰੋਡਰੀਗੋ ਦੁਤਰਤੇ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਪੁੱਤਰ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਸੱਚ ਨਿਕਲਦੇ ਹਨ ਤਾਂ ਉਹ ਉਸ ਨੂੰ ਮਰਵਾ ਦੇਣਗੇ। ਵਿਰੋਧੀ ਧਿਰ ਦੇ ਇਕ ਸੰਸਦ ਮੈਂਬਰ ਨੇ ਰਾਸ਼ਟਰਪਤੀ ਦੇ ਪੁੱਤਰ ਪਾਓਲੋ ਦੁਤਰਤੇ (42) 'ਤੇ ਦੋਸ਼ ਲਾਇਆ ਸੀ ਕਿ ਉਹ ਚੀਨੀ ਤ੍ਰਿਗੁੱਟ ਦੇ ਮੈਂਬਰ ਹਨ, ਉਨ੍ਹਾਂ ਨੇ ਚੀਨ ਤੋਂ ਤਸਕਰੀ ਜ਼ਰੀਏ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ 'ਚ ਮਦਦ ਕੀਤੀ ਸੀ। ਰਾਸ਼ਟਰਪਤੀ ਦੇ ਪੁੱਤਰ ਇਸੇ ਮਹੀਨੇ ਸੈਨੇਟ ਦੀ ਜਾਂਚ ਸਾਹਮਣੇ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਓਧਰ ਰਾਸ਼ਟਰਪਤੀ ਦੁਤਰਤੇ ਨੇ ਇਨ੍ਹਾਂ ਦੋਸ਼ਾਂ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਨੇ ਪਿਛਲੇ ਸਾਲ ਦੇ ਚੋਣ ਪ੍ਰਚਾਰ ਦੌਰਾਨ ਦਿੱਤੇ ਆਪਣੇ ਉਸ ਬਿਆਨ ਨੂੰ ਦੋਹਰਾਇਆ ਹੈ ਕਿ ਉਨ੍ਹਾਂ ਦੀ ਕੋਈ ਔਲਾਦ ਨਸ਼ੀਲੇ ਪਦਾਰਥ ਦੀ ਤਸਕਰੀ 'ਚ ਸ਼ਾਮਲ ਨਹੀਂ ਹੈ ਅਤੇ ਜੇਕਰ ਉਹ ਇਸ ਵਿਚ ਸ਼ਾਮਲ ਪਾਈ ਗਈ ਤਾਂ ਉਨ੍ਹਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਮਿਲੇਗੀ।
ਬੁੱਧਵਾਰ ਰਾਤ ਮਨੀਲਾ ਵਿਚ ਰਾਸ਼ਟਰਪਤੀ ਆਵਾਸ 'ਚ ਸਰਕਾਰੀ ਕਰਮਚਾਰੀਆਂ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਮੈਂ ਪਹਿਲਾਂ ਹੀ ਆਪਣੇ ਹੁਕਮ ਵਿਚ ਕਿਹਾ ਸੀ ਕਿ ਜੇਕਰ ਮੇਰੀ ਕੋਈ ਵੀ ਔਲਾਦ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਪਾਈ ਜਾਂਦੀ ਹੈ ਤਾਂ ਉਸ ਨੂੰ ਮਾਰ ਦਿਓ, ਜਿਸ ਨਾਲ ਲੋਕਾਂ ਕੋਲ ਕਹਿਣ ਲਈ ਕੁਝ ਨਹੀਂ ਹੋਵੇਗਾ।''
ਬ੍ਰਿਟਿਸ਼ ਕੋਲੰਬੀਆ 'ਚ ਮੌਸਮ ਬਦਲ ਰਿਹੈ ਮਿਜਾਜ਼, ਹੋ ਸਕਦੀ ਹੈ ਬਰਫਬਾਰੀ
NEXT STORY