ਕਾਠਮੰਡੂ: ਨੇਪਾਲ ਸਥਿਤ ਭਾਰਤੀ ਦੂਤਾਵਾਸ ਨੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਉਭਾਰਣ ਅਤੇ ਭਾਰਤ ਨੇਪਾਲ ਦੋਸਤੀ ਦਾ ਪ੍ਰਗਟਾਵਾ ਕਰਦੇ ਚੀਨ 'ਤੇ ਆਧਾਰਿਤ ਇਕ ਫੋਟੋਗ੍ਰਾਫੀ ਕਰਵਾਉਣ ਦਾ ਮੁਕਾਬਲਾ ਐਲਾਨ ਕੀਤਾ ਹੈ। 'ਕੈਮਰੇ ਦੀ ਅੱਖ 'ਚੋਂ ਦੋਸਤੀ ਦਾ ਝਲਕਾਰਾ' ਦੇ ਸਿਰਲੇਖ ਹੇਠ ਹੋਣ ਵਾਲੀ ਇਸ ਪ੍ਰਤੀਯੋਗਤਾ 'ਚ ਸਿਰਫ਼ ਨੇਪਾਲ ਦੇ ਲੋਕ ਅਤੇ ਫੋਟੋਗ੍ਰਾਫਰ ਹੀ ਭਾਗ ਲੈ ਸਕਣਗੇ। ਇਹ ਫੋਟੋਗ੍ਰਾਫ ਆਪਣੇ ਚਿੱਤਰਾਂ ਰਾਹੀਂ ਕਲਾਂ,ਡਾਂਸ, ਸਿੱਖਿਆ, ਧਰਮ, ਫੈਸਟੀਵਲ ਨਿਰਮਾਣ ਕਲਾ ਆਦਿ ਵਿਸ਼ਿਆ ਨਾਲ ਸਬੰਧਤ ਪੇਸ਼ਕਾਰੀ ਕਰਨਗੇ।
ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਕੀਤੀ ਸਕਾਲਰਸ਼ਿਪ ਘਪਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ
ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਭਾਰਤੀ ਦੂਤਾਵਾਸ ਦੇ ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਦੇ ਜੇਤੂ ਨੂੰ 50,000 ਨੇਪਾਲੀ ਰੁਪਏ ਦਾ ਨਕਦ ਇਨਾਮ, ਦੂਜੇ ਸਥਾਨ ਵਾਲੇ ਨੂੰ 30,000 ਅਤੇ ਤੀਜੇ ਸਥਾਨ ਵਾਲੇ ਨੂੰ 15,000 ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 5 ਵਿਸ਼ੇਸ਼ ਹੌਸਲਾ ਵਧਾਊ ਇਨਾਮ ਦਿੱਤੇ ਜਾਣਗੇ, ਜਿਨ੍ਹਾਂ 'ਚੋਂ ਹਰੇਕ 6,000 ਨੇਪਾਲੀ ਰੁਪਏ ਦਾ ਹੋਵੇਗਾ। ਇਨ੍ਹਾਂ ਜੇਤੂਆਂ ਦਾ ਐਲਾਨ ਸੋਸ਼ਲ ਮੀਡੀਆ ਜਾਂ ਨੇਪਾਲ ਸਥਿਤ ਭਾਰਤੀ ਅੰਬੈਸੀ ਦੀ ਵੈੱਬਸਾਈਟ ਰਾਹੀਂ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਬਹੁਤ ਲੰਬੇ ਸਮੇਂ ਤੋਂ ਨਿੱਘੇ ਅਤੇ ਸੁਖਾਵੇਂ ਸਬੰਧ ਰਹੇ ਹਨ। ਇਨ੍ਹਾਂ ਸਬੰਧਾਂ ਦਾ ਪ੍ਰਗਟਾਵਾ ਕਰਨ ਲਈ ਅਤੇ ਉਨ੍ਹਾਂ ਨੂੰ ਹੋਰ ਉਭਾਰਨ ਲਈ ਹੀ ਇਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਥਾਈਲੈਂਡ ਨੇ ਜਨਤਕ ਗੁੱਸੇ ਮਗਰੋਂ ਚੀਨ ਨਾਲ ਪਣਡੁੱਬੀਆਂ ਦਾ ਸਮਝੌਤਾ ਟਾਲਿਆ
NEXT STORY