ਅਮਰੀਕਾ : ਅਮਰੀਕਾ ਦੇ ਫਲੋਰੀਡਾ ਦੇ I-95 ਹਾਈਵੇਅ 'ਤੇ ਇੱਕ ਵੱਡੀ ਘਟਨਾ ਵਾਪਰੀ, ਜਿਸ ਦਾ ਦ੍ਰਿਸ਼ ਦੇਖ ਤੁਹਾਡੀ ਰੂਹ ਕੰਬ ਜਾਵੇਗੀ। ਸੜਕ 'ਤੇ ਜਹਾਜ਼ ਨਾਲ ਵਾਪਰੀ ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਅਮਰੀਕਾ ਵਿਖੇ ਸ਼ਾਮ 5:45 ਵਜੇ ਦੇ ਕਰੀਬ ਇੱਕ ਜਹਾਜ਼, ਜਿਸ ਦੇ ਇੰਜਣ ਦੀ ਤਕਨੀਕੀ ਸਮੱਸਿਆ ਆਈ, ਨੂੰ ਐਮਰਜੈਂਸੀ ਲੈਂਡਿੰਗ ਲਈ ਹੇਠਾਂ ਉਤਾਰਿਆ ਗਿਆ। ਇਸ ਲੈਂਡਿੰਗ ਦੌਰਾਨ ਜਹਾਜ਼ ਸੜਕ 'ਤੇ ਜਾ ਰਹੀ ਇਕ ਕਾਰ 'ਤੇ ਭਿਆਨਕ ਰੂਪ ਨਾਲ ਡਿੱਗ ਗਿਆ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ ਅਤੇ ਜਹਾਜ਼ ਨੁਕਸਾਨਿਆ ਗਿਆ।
ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ
ਜਹਾਜ਼ ਦੀ ਲੈਂਡਿੰਗ ਦੌਰਾਨ ਵਾਪਰੇ ਇਸ ਹਾਦਸੇ ਵਿਚ ਕਾਰ ਚਲਾ ਰਹੀ ਔਰਤ ਦੀ ਮੌਤ ਹੋ ਗਈ। ਅਸਮਾਨ ਤੋਂ ਅਚਾਨਕ ਜਹਾਜ਼ ਦੇ ਡਿੱਗਣ ਨਾਲ ਹਾਈਵੇਅ 'ਤੇ ਹਫੜਾ-ਦਫੜੀ ਮਚ ਗਈ। ਹਾਦਸੇ ਦੌਰਾਨ ਕਾਰ ਅਤੇ ਜਹਾਜ਼ ਬੁਰੀ ਤਰੀਕੇ ਨਾਲ ਨੁਕਸਾਨੇ ਗਏ। ਸਥਾਨਕ ਰਿਪੋਰਟਾਂ ਦੇ ਮੁਤਾਬਕ ਜਹਾਜ਼ ਨੇ ਇੰਜਣ ਵਿਚ ਖ਼ਰਾਬੀ ਆਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨ ਦੀ ਜਿਵੇਂ ਹੀ ਕੋਸ਼ਿਸ਼ ਕੀਤੀ, ਇੱਕ ਚੱਲਦੀ ਉੱਪਰ ਜਾ ਡਿੱਗਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ
ਇਸ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਜਹਾਜ਼ ਬੇਕਾਬੂ ਹੇ ਕੇ ਕਾਰ 'ਤੇ ਡਿੱਗਦਾ ਹੈ ਅਤੇ ਉਸ ਦੇ ਕਈ ਹਿੱਸੇ ਟੁੱਟ ਜਾਂਦੇ ਹਨ। ਇਸ ਨਾਲ ਹਾਈਵੇਅ 'ਤੇ ਮੌਜੂਦ ਕਈ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ। ਹਾਦਸੇ ਤੋਂ ਬਾਅਦ ਜਹਾਜ਼ ਸੜਕ 'ਤੇ ਦੂਰ ਤੱਕ ਘਸੀਟਦਾ ਹੋਇਆ ਜਾਂਦਾ ਹੈ ਅਤੇ ਫਿਰ ਰੁਕ ਜਾਂਦਾ ਹੈ। ਹਾਦਸੇ ਦੀ ਆਵਾਜ਼ ਅਤੇ ਦ੍ਰਿਸ਼ ਇੰਨਾ ਭਿਆਨਕ ਸੀ ਕਿ ਲੋਕ ਡਰ ਗਏ।
ਪੜ੍ਹੋ ਇਹ ਵੀ - ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਲੱਗੇਗਾ ਵੱਡਾ ਝਟਕਾ
ਨਾਈਜੀਰੀਆ 'ਚ ਫ਼ੌਜ ਨੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ 'ਤੇ ਚਲਾਈਆਂ ਗੋਲੀਆਂ, 9 ਦੀ ਮੌਤ
NEXT STORY