ਲਾਸ ਵੇਗਾਸ (ਏਪੀ)- ਅਮਰੀਕਾ ਵਿਚ ਲਾਸ ਵੇਗਾਸ ਵਿਖੇ ਮੁੱਖ ਹਵਾਈ ਅੱਡੇ 'ਤੇ ਉਡਾਣ ਭਰਨ ਦੀ ਤਿਆਰੀ ਦੌਰਾਨ ਇੱਕ ਨਿੱਜੀ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਹਵਾਈ ਅੱਡੇ ਦੇ ਮੁੱਖ ਹਵਾਈ ਅੱਡੇ 'ਤੇ ਇੱਕ ਵਾੜ ਨਾਲ ਟਕਰਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਹੈਰੀ ਰੀਡ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਬੁਲਾਰਨ ਮੋਨਿਕਾ ਬਰਟਾਚੀ ਨੇ ਦੱਸਿਆ ਕਿ ਐਤਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ । ਉਸਨੇ ਇਹ ਨਹੀਂ ਦੱਸਿਆ ਕਿ ਡਸਾਲਟ ਫਾਲਕਨ 50 ਦੇ ਓਵਰਸ਼ੂਟ ਹੋਣ ਦਾ ਕਾਰਨ ਕੀ ਸੀ। ਘਟਨਾ ਤੋਂ ਬਾਅਦ ਦੋ ਰਨਵੇਅ ਨਿਰੀਖਣ ਲਈ ਬੰਦ ਕਰ ਦਿੱਤੇ ਗਏ। ਇਸ ਤੋਂ ਇਲਾਵਾ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਅਸਥਾਈ ਤੌਰ 'ਤੇ ਨਿਰਧਾਰਤ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ, ਜਿਸ ਕਾਰਨ ਦੇਰੀ ਹੋਈ। ਇੱਥੇ ਦੱਸ ਦਈਏ ਕਿ ਅਗਸਤ 2026 ਤੱਕ,ਹਵਾਈ ਅੱਡੇ ਨੇ 370,000 ਤੋਂ ਵੱਧ ਉਡਾਣਾਂ ਦਾ ਸੰਚਾਲਨ ਕੀਤਾ ਗਿਆ ਅਤੇ 3 ਕਰੋੜ 40 ਲੱਖ (34 ਮਿਲੀਅਨ) ਤੋਂ ਵੱਧ ਯਾਤਰੀਆਂ ਨੇ ਉਡਾਣ ਭਾਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤੇਲ-ਅਵੀਵ ਤੋਂ ਵਿਆਨਾ ਜਾ ਰਹੇ ਜਹਾਜ਼ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ! ਹਵਾ ਵਿਚਾਲੇ ਯਾਤਰੀਆਂ ਨੂੰ...
NEXT STORY