ਲਾਹੌਰ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਦੀ ਇੱਛਾ ਮੁਤਾਬਕ ਉਨ੍ਹਾਂ ਦਾ ਵਧੀਆ ਤੋਂ ਵਧੀਆ ਇਲਾਜ ਪੁਖਤਾ ਕਰਨ। ਮੀਡੀਆ 'ਚ ਬੁੱਧਵਾਰ ਨੂੰ ਆਈਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਸ਼ਰੀਫ (69) ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੋਮਵਾਰ ਨੂੰ ਲਾਹੌਰ ਦੇ ਸਰਵਿਸਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਖੂਨ 'ਚ ਪਲੇਟਲੇਟ ਦੀ ਗਿਣਤੀ ਬਹੁਤ ਘੱਟ ਹੋ ਗਈ ਸੀ। ਸ਼ਰੀਫ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਸਨ। ਉਹ ਪਾਕਿਸਤਾਨ ਮੁਸਲਿਮ ਲੀਗ ਦੇ ਸੁਪਰੀਮ ਨੇਤਾ ਹਨ। ਅਲ ਅਜ਼ੀਜ਼ੀਆ ਸਟੀਲ ਮਿਲ ਮਾਮਲੇ 'ਚ ਇਕ ਅਦਾਲਤ ਵਲੋਂ 24 ਦਸੰਬਰ 2018 ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਹ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। ਇਹ ਮਾਮਲਾ ਭ੍ਰਿਸ਼ਟਾਚਾਰ ਨਾਲ ਜੁੜਿਆ ਹੈ। ਸਰਕਾਰ ਦੀ ਮੁੱਖ ਬੁਲਾਰਨ ਫਿਰਦੌਸ ਆਸ਼ਿਕ ਅਵਾਨ ਨੇ ਬੁੱਧਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਮ ਖਾਨ ਨੇ ਸ਼ਰੀਫ ਦੀ ਸਿਹਤ ਦੇ ਬਾਰੇ 'ਚ ਪੰਜਾਬ ਸਰਕਾਰ ਤੋਂ ਇਕ ਵਿਸਤ੍ਰਿਤ ਰਿਪੋਰਟ ਮੰਗੀ ਹੈ। ਖਾਨ ਨੰ ਪੰਜਾਬ ਸਰਕਾਰ ਨੂੰ ਇਹ ਪੁਖਤਾ ਕਰਨ ਜਾ ਨਿਰਦੇਸ਼ ਦਿੱਤਾ ਕਿ ਸ਼ਰੀਫ ਦੇ ਪਰਿਵਾਰ ਦੀ ਇੱਛਾ ਮੁਤਾਬਕ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇ।
ਅਵਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸ਼ਰੀਫ ਦੇ ਲਈ ਪ੍ਰਾਰਥਨਾ ਕੀਤੀ ਤੇ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਪੀ.ਐੱਮ.ਐੱਲ. ਨੇਤਾ ਅਤਾਹਉਲਾ ਤਰਾਰ ਨੇ ਕਿਹਾ ਕਿ ਸ਼ਰੀਫ ਦਾ ਪਲੇਟਲੇਟ ਕਾਫੀ ਘੱਟ ਹੋ ਗਿਆ ਹੈ, ਜੋ ਕਿ ਹੁਣ ਵਧ ਕੇ 20 ਹਜ਼ਾਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਸ਼ਰੀਫ ਦੀ ਹਾਲਤ ਗੰਭੀਰ ਦੱਸ ਰਹੇ ਹਨ।
25 ਸਾਲਾ ਮੁਟਿਆਰ ਕਰੇਗੀ ਕੈਨੇਡਾ ਦੇ ਇਸ ਇਲਾਕੇ 'ਤੇ ਰਾਜ
NEXT STORY