ਇਸਲਾਮਾਬਾਦ- ਪਾਕਿਸਤਾਨ ਵਿਚ ਇਸ ਸਾਲ ਪੋਲੀਓ ਦੇ ਮਾਮਲੇ ਘਟਣ ਦੀ ਬਜਾਏ ਇਹਨਾਂ ਵਿਚ ਵਾਧਾ ਦੇਖਿਆ ਗਿਆ ਹੈ। ਇਥੇ ਪੋਲੀਓ ਦੇ 7 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਅੰਕੜਿਆਂ ਦੀ ਤੁਲਨਾ ਵਿਚ ਸਾਲ 2019 ਵਿਚ ਕੁੱਲ 111 ਨਵੇਂ ਮਾਮਲੇ ਸਾਹਮਣੇ ਆਏ ਹਨ। ਦੁਨੀਆ ਵਿਚ ਅਜੇ ਵੀ ਪੋਲੀਓ ਗ੍ਰਸਤ ਦੋ ਦੇਸ਼ ਪਾਕਿਸਤਾਨ ਤੇ ਅਫਗਾਨਿਸਤਾਨ ਅਜੇ ਵੀ ਮੌਜੂਦ ਹਨ। ਇਸ ਦੇ ਕਾਰਨ ਵਿਸ਼ਵ ਸਿਹਤ ਸੰਗਠਨ ਨੇ ਪਾਕਿਸਤਾਨ ਦੇ ਲੋਕਾਂ 'ਤੇ ਦੂਜੇ ਦੇਸ਼ਾਂ ਦੀ ਯਾਤਰਾ ਦੌਰਾਨ ਪੋਲੀਓ ਟੀਕਾਕਰਨ ਨਾਲ ਸਬੰਧਿਤ ਪ੍ਰਮਾਣ ਪੱਤਰ ਰੱਖਣਾ ਲਾਜ਼ਮੀ ਕਰ ਦਿੱਤਾ ਹੈ।
ਦੱਸ ਦਈਏ ਕਿ ਭਾਰਤ ਪੋਲੀਓ ਮੁਕਤ ਦੇਸ਼ ਐਲਾਨ ਕੀਤਾ ਜਾ ਚੁੱਕਿਆ ਹੈ ਪਰ ਪਾਕਿਸਤਾਨ ਅਜੇ ਵੀ ਇਸ ਬੀਮਾਰੀ ਨਾਲ ਪੀੜਤ ਹੈ। ਅਸਲ ਵਿਚ ਇਸ ਬੀਮਾਰੀ ਵਿਚ ਧਾਰਮਿਕ ਕੱਟੜਤਾ ਰੁਕਾਵਟ ਬਣ ਰਹੀ ਹੈ। ਇਥੇ ਕਰੀਬ ਇਕ ਦਹਾਕੇ ਤੋਂ ਅੱਤਵਾਦੀਆਂ ਵਲੋਂ ਪੋਲੀਓ ਟੀਮਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਹਾਲ ਵਿਚ ਪੈਬਰ ਪਖਤੂਨਖਵਾ ਵਿਚ ਟੀਕਾਕਰਨ ਟੀਮ ਨੂੰ ਅੱਤਵਾਦੀਆਂ ਨੇ ਨਿਸ਼ਾਨੇ 'ਤੇ ਲਿਆ ਸੀ।
ਦਸੰਬਰ 2012 ਤੋਂ ਹੁਣ ਤੱਕ ਅੱਤਵਾਦੀਆਂ ਦਾ ਨਿਸ਼ਾਨਾ ਬਣੀਆਂ ਪੋਲੀਓ ਟੀਮਾਂ ਵਿਚ ਕਰੀਬ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਤਵਾਦੀਆਂ ਦਾ ਕਹਿਣਾ ਹੈ ਕਿ ਪੋਲੀਓ ਡਰਾਪ ਬਾਂਝਪਣ ਦਾ ਕਾਰਨ ਬਣਦੀ ਹੈ। ਇਹਨਾਂ ਗਲਤ ਸੋਚਾਂ ਦੇ ਕਾਰਨ ਪਾਕਿਸਤਾਨ ਵਿਚ ਅੱਜ ਵੀ ਪੋਲੀਓ ਮਾਮਲੇ ਦੇਖੇ ਜਾ ਰਹੇ ਹਨ।
ਸ਼ਖਸ ਨੇ ਜਹਾਜ਼ 'ਚ ਕੀਤਾ ਹੰਗਾਮਾ, ਯਾਤਰੀਆਂ ਨੇ ਇੰਝ ਸਿਖਾਇਆ ਸਬਕ
NEXT STORY