ਗੁਰਦਾਸਪੁਰ/ਲਾਹੌਰ (ਵਿਨੋਦ)-ਪਾਕਿਸਤਾਨ ’ਚ ਹਿੰਦੂ ਪੱਤਰਕਾਰ ਅਜੇ ਕੁਮਾਰ ਦੀ ਹੱਤਿਆ, ਆਸਾਦ ਤੂਰ ਨੂੰ ਜ਼ਖ਼ਮੀ ਕਰਨ ਸਮੇਤ ਕੁਝ ਹੋਰ ਪੱਤਰਕਾਰਾਂ ’ਤੇ ਹਮਲੇ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਹੈ ਕਿ ਇਕ ਮਹਿਲਾ ਪੱਤਰਕਾਰ, ਜੋ ਪੰਜਾਬ ਵਿਧਾਨ ਸਭਾ ਦੀ ਮੈਂਬਰ ਵੀ ਹੈ, ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਘਟਨਾ ਨੇ ਪਾਕਿਸਤਾਨ ’ਚ ਪੱਤਰਕਾਰਾਂ ਵਿਚ ਬੇਚੈਨੀ ਪੈਦਾ ਕਰ ਦਿੱਤੀ ਹੈ। ਜਿਸ ਮਹਿਲਾ ਪੱਤਰਕਾਰ ’ਤੇ ਹਮਲਾ ਹੋਇਆ ਹੈ, ਉਸ ਦੀ ਪਛਾਣ ਸੈਯਦਾ ਮਿਆਮਤ ਮੋਹਸਿਨ ਨਿਵਾਸੀ ਲਾਹੌਰ ਵਜੋਂ ਹੋਈ ਹੈ। ਉਹ ਜੁਗਨੂੰ ਮੋਹਸਿਨ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਉਹ ਮਸ਼ਹੂਰ ਪੱਤਰਕਾਰ ਨਜ਼ਮ ਸੇਠੀ ਦੀ ਪਤਨੀ ਹੈ।
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਪੱਤਰਕਾਰ ਸੈਯਦਾ ਮਿਆਮਤ ਮੋਹਸਿਨ ਉਕਰਾ ਹੁਜਰਾਂ ਇਲਾਕੇ ਤੋਂ ਰੈਲੀ ਨੂੰ ਸੰਬੋਧਨ ਕਰ ਕੇ ਵਾਪਸ ਲਾਹੌਰ ਆ ਰਹੀ ਸੀ ਤਾਂ ਰਸਤੇ ’ਚ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਜੁਗਨੂੰ ਮੋਹਸਿਨ ਦੀ ਕਾਰ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿਚ ਮੋਹਸਿਨ ਤਾਂ ਵਾਲ-ਵਾਲ ਬਚ ਗਈ ਪਰ ਉਸ ਦੇ ਨਾਲ ਬੈਠਾ ਇਕ ਵਿਅਕਤੀ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਪ੍ਰਾਪਤ ਕਰ ਕੇ ਇਕ ਦੋਸ਼ੀ ਦੀ ਪਛਾਣ ਮੁਹੰਮਦ ਯਸੀਨ ਦੇ ਰੂਪ ’ਚ ਕੀਤੀ ਅਤੇ ਹੋਰ ਦੀ ਪਛਾਣ ਨਹੀਂ ਹੋ ਸਕੀ। ਸਾਰੇ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਆਸਟ੍ਰੇਲੀਆਈ ਰਾਜ ਨੂੰ ਮਿਲਿਆ 'ਕੋਵਿਡ ਵੈਰੀਐਂਟ' ਦਾ ਸਰੋਤ
NEXT STORY