ਵੈਟੀਕਨ ਸਿਟੀ (ਭਾਸ਼ਾ)- ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ਵਿੱਚ ‘ਹਿੰਸਾ ਅਤੇ ਮੌਤ ਦੇ ਚੱਕਰ ਨੂੰ ਰੋਕਣ’ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪ੍ਰਮਾਣੂ ਯੁੱਧ ਦੇ ਖਤਰੇ ਦੀ ਨਿੰਦਾ ਕੀਤੀ ਅਤੇ ਇਸ ਖਤਰੇ ਨੂੰ ‘ਬੇਤੁਕਾ’ ਕਰਾਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦਾ ਨਵਾਂ ਕਦਮ, ਰੂਸੀਆਂ ਵਿਰੁੱਧ ਪਾਬੰਦੀਆਂ ਦਾ ਕੀਤਾ ਵਿਸਥਾਰ
ਫ੍ਰਾਂਸਿਸ ਨੇ ਸੇਂਟ ਪੀਟਰਸ ਸਕੁਏਅਰ ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਯੁੱਧ ਦੇ ਸੰਬੰਧ ਵਿੱਚ ਆਪਣੀ ਸਭ ਤੋਂ ਮਜ਼ਬੂਤ ਅਪੀਲ ਕੀਤੀ। ਪੋਪ ਫ੍ਰਾਂਸਿਸ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਵੀ ਗੰਭੀਰ ਸ਼ਾਂਤੀ ਪ੍ਰਸਤਾਵਾਂ 'ਤੇ ਵਿਚਾਰ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਹਨਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ "ਤ੍ਰਾਸਦੀ" ਅਤੇ ਯੁੱਧ ਨੂੰ ਖ਼ਤਮ ਕਰਨ ਲਈ "ਸਾਰੇ ਕੂਟਨੀਤਕ ਸਾਧਨਾਂ ਦੀ ਵਰਤੋਂ" ਕਰਨ ਲਈ ਵੀ ਕਿਹਾ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਕਈ ਦੇਸ਼ਾਂ ’ਚ ਖੋਲ੍ਹੇ ਗੈਰ-ਕਾਨੂੰਨੀ ਥਾਣੇ, ਜਾਣੋ ਕਿਵੇਂ ਕਰਦੇ ਹਨ ਕੰਮ
ਪਾਕਿਸਤਾਨ : ਇਮਰਾਨ ਖਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
NEXT STORY