ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਡਾਕ ਸੇਵਾ (ਯੂ.ਐਸ.ਪੀ.ਐਸ.) ਨੇ ਦੀਵਾਲੀ ਮੌਕੇ ਇਕ ਡਾਕ ਟਿਕਟ ਜਾਰੀ ਕੀਤਾ ਹੈ, ਜਿਸ 'ਤੇ ਹਿਊਸਟਨ ਦੀ ਕਲਾਕਾਰ ਸੰਗੀਤਾ ਭੂਟਾਡਾ ਦੁਆਰਾ ਬਣਾਈ ਗਈ ਇੱਕ ਬਰੀਕ ਅਤੇ ਮਨਮੋਹਕ ਰੰਗੋਲੀ ਦੀ ਆਕ੍ਰਿਤੀ ਹੈ। ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ, ਯੂ.ਐਸ.ਪੀ.ਐਸ. ਦੀ ਸੀਨੀਅਰ ਉਪ-ਪ੍ਰਧਾਨ ਸ਼ਿਬਾਨੀ ਗੰਭੀਰ ਅਤੇ ਭੂਟਾਡਾ ਨੇ ਬੁੱਧਵਾਰ ਸ਼ਾਮ ਨੂੰ ਇੱਥੇ ਭਾਰਤੀ ਦੂਤਾਵਾਸ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਡਾਕ ਟਿਕਟ ਦਾ ਉਦਘਾਟਨ ਕੀਤਾ।
ਯੂ.ਐਸ.ਪੀ.ਐਸ. ਨੇ ਰੰਗੋਲੀ ਨੂੰ ਇੱਕ ਫਰਸ਼ ਪੈਟਰਨ ਵਜੋਂ ਦਰਸਾਇਆ ਹੈ ਜੋ ਰਵਾਇਤੀ ਤੌਰ 'ਤੇ ਰੰਗੀਨ ਚੌਲਾਂ ਦੇ ਪਾਊਡਰ, ਚਾਕ ਅਤੇ ਫੁੱਲਾਂ ਦੀਆਂ ਪੱਤੀਆਂ ਵਰਗੀਆਂ ਸਮੱਗਰੀਆਂ ਨਾਲ ਬਣਾਇਆ ਜਾਂਦਾ ਹੈ। ਰੰਗੋਲੀ ਨੂੰ ਚੰਗੀ ਕਿਸਮਤ ਲਿਆਉਣ ਵਾਲੀ ਮੰਨਿਆ ਜਾਂਦਾ ਹੈ। ਭੂਟਾਡਾ, ਮੂਲ ਰੂਪ ਵਿੱਚ ਭਾਰਤ ਤੋਂ ਹੈ ਅਤੇ ਹਿਊਸਟਨ ਖੇਤਰ ਦੇ ਲੰਬੇ ਸਮੇਂ ਤੋਂ ਨਿਵਾਸੀ ਹੈ, ਲਗਭਗ 30 ਸਾਲਾਂ ਤੋਂ ਰੰਗੋਲੀ ਦੀ ਪ੍ਰਾਚੀਨ ਲੋਕ ਕਲਾ ਦਾ ਅਭਿਆਸ ਕਰ ਰਹੀ ਹੈ। ਜੈਨੀਫਰ ਆਰਨੋਲਡ ਨੇ ਇਸ ਡਾਕ ਟਿਕਟ ਡਿਜ਼ਾਈਨ ਕੀਤੀ, ਜਦੋਂ ਕਿ ਵਿਲੀਅਮ ਜੇ. ਗਿਕਰ ਨੇ ਕਲਾ ਨਿਰਦੇਸ਼ਕ ਵਜੋਂ ਸੇਵਾ ਨਿਭਾਈ।
ਭੂਟਾਡਾ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਯੂ.ਐਸ.ਪੀ.ਐਸ. ਨੇ ਡਾਕ ਟਿਕਟ ਬਣਾਉਣ ਬਾਰੇ ਉਸ ਨਾਲ ਸੰਪਰਕ ਕੀਤਾ। ਉਸਨੇ ਕਿਹਾ, "ਮੈਂ USPS ਨੂੰ ਇੱਕ ਦਰਜਨ ਸਕੈਚ ਭੇਜੇ, ਜਿਸ ਵਿੱਚੋਂ ਉਨ੍ਹਾਂ ਨੇ ਚਾਰ ਚੁਣੇ। ਰੰਗੋਲੀ ਨੂੰ ਅਸਲ ਬਣਾਉਣ ਵਿੱਚ ਲਗਭਗ 10 ਦਿਨ ਲੱਗੇ। ਮੈਨੂੰ ਸਿਰਫ ਇੱਕੋ ਇੱਕ ਸੁਝਾਅ ਦਿੱਤਾ ਗਿਆ ਸੀ ਕਿ ਚਮਕਦਾਰ ਰੰਗਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਉਹ ਸਟੈਂਪ 'ਤੇ ਬਿਹਤਰ ਢੰਗ ਨਾਲ ਦਿਖਾਈ ਦੇਵੇ।" ਅਸਲ ਰੰਗੋਲੀ ਅੱਠ ਫੁੱਟ ਵਿਆਸ ਦੀ ਸੀ। ਚਿੱਟੇ ਤੋਂ ਇਲਾਵਾ, ਇਸ ਵਿੱਚ ਨੀਲੇ, ਸੰਤਰੀ, ਹਰੇ ਅਤੇ ਲਾਲ ਵਰਗੇ ਚਮਕਦਾਰ ਰੰਗਾਂ ਦੀ ਵਰਤੋਂ ਕੀਤੀ ਗਈ ਸੀ। ਇਹ ਦੂਜੀ ਵਾਰ ਹੈ ਜਦੋਂ USPS ਨੇ ਦੀਵਾਲੀ ਦੇ ਮੌਕੇ 'ਤੇ ਸਟੈਂਪ ਜਾਰੀ ਕੀਤਾ ਹੈ। ਇਸ ਤੋਂ ਪਿਛਲਾ ਡਾਕ ਟਿਕਟ 2016 ਵਿੱਚ ਜਾਰੀ ਕੀਤਾ ਗਿਆ ਸੀ। ਗੰਭੀਰ ਨੇ ਕਿਹਾ, "1893 ਤੋਂ, USPS ਨੇ ਦੁਨੀਆ ਭਰ ਦੀਆਂ ਸਭਿਆਚਾਰਾਂ ਦਾ ਸਨਮਾਨ ਕਰਨ ਵਾਲੀਆਂ ਸਟੈਂਪ ਜਾਰੀ ਕੀਤੀਆਂ ਹਨ। ਸਾਡੇ ਸਟੈਂਪ ਇੱਕ ਅਜਿਹੀ ਤਸਵੀਰ ਬੁਣਨ ਵਿੱਚ ਮਦਦ ਕਰਦੇ ਹਨ ਜੋ ਅਮਰੀਕਾ ਦੀ ਅਮੀਰ ਅਤੇ ਵਿਭਿੰਨ ਵਿਰਾਸਤ ਨੂੰ ਦਰਸਾਉਂਦੀ ਹੈ, ਵੱਖ-ਵੱਖ ਸਭਿਆਚਾਰਾਂ ਨੂੰ ਇਕੱਠਾ ਕਰਦੀ ਹੈ।" ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਕਵਾਤਰਾ ਨੇ ਭੂਟਾਡਾ ਦਾ ਆਪਣੀਆਂ ਸ਼ਾਨਦਾਰ ਰੰਗੋਲੀ ਕਲਾਕ੍ਰਿਤੀਆਂ ਰਾਹੀਂ ਇਸ ਪ੍ਰਾਚੀਨ ਪਰੰਪਰਾ ਨੂੰ ਜ਼ਿੰਦਾ ਰੱਖਣ ਲਈ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੋਰਮੁਜ਼ 'ਚ ਤੇਲ ਟੈਂਕਰ 'ਤੇ ਵੱਡਾ ਹਮਲਾ : 21 ਭਾਰਤੀ ਮਲਾਹਾਂ ਦੀ ਕੜਿੱਕੀ 'ਚ ਫਸੀ ਜਾਨ
NEXT STORY