ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੀ ਮਹਿਲਾ ਹਾਕੀ ਟੀਮ ਵਿੱਚੋ ਓਲੰਪਿਕ ਨਾਵਾਂ ਦੀ ਚੋਣ ਲਈ ਨਵੀਂਆ ਅਤੇ ਤਜਰਬੇਕਾਰ ਖਿਡਾਰਣਾਂ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ।
18 ਸਾਲਾ ਨੌਜਵਾਨ ਖਿਡਾਰਣ ਕਲੋਈ ਪ੍ਰਾਈਮੇਰਾਨੋ ਅਤੇ 37 ਸਾਲਾ ਤਜਰਬੇਕਾਰ ਜੌਸਲੀਨ ਲਾਰੋਕ ਓਲੰਪਿਕ ਟੀਮ ਦੀ ਬਲੂ ਲਾਈਨ ’ਤੇ ਜਗ੍ਹਾ ਬਣਾਉਣ ਲਈ ਆਪਣਾ ਦਾਅਵਾ ਮਜ਼ਬੂਤ ਕਰ ਰਹੀਆਂ ਹਨ।
ਪਿਛਲੇ ਸੀਜ਼ਨ ਦੌਰਾਨ ਜਦੋਂ ਕਲੋਈ ਪ੍ਰਾਈਮੇਰਾਨੋ ਨੇ ਕੈਨੇਡਾ ਦੀ ਮਹਿਲਾ ਹਾਕੀ ਟੀਮ ਨਾਲ ਆਪਣੀ ਸ਼ੁਰੂਆਤ ਕੀਤੀ ਸੀ, ਤਾਂ ਉਸ ਸਮੇਂ ਲਾਰੋਕ ਅਕਸਰ ਉਸਦੇ ਨਾਲ ਮੈਦਾਨ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਉਂਦੀ ਨਜ਼ਰੀ ਆਈ ਸੀ।
ਕੈਨੇਡਾ ਦੀ ਇਹ ਟੀਮ ਇਸ ਵੇਲੇ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਹੈ, ਜਿੱਥੇ ਨੌਜਵਾਨ ਖਿਡਾਰਣਾਂ ਨੂੰ ਤਜਰਬੇਕਾਰ ਖਿਡਾਰਣਾਂ ਨਾਲ ਜੋੜ ਕੇ ਭਵਿੱਖ ਲਈ ਟੀਮ ਤਿਆਰ ਕੀਤੀ ਜਾਣ ਦੇ ਯਤਨ ਕੀਤੇ ਜਾ ਰਹੇ ਹਨ।
ਓਲੰਪਿਕ ਚੋਣਾਂ ਨੇੜੇ ਹੋਣ ਕਰਕੇ, ਆਉਣ ਵਾਲੇ ਮਹੀਨੇ ਇਹ ਤੈਅ ਕਰਨਗੇ ਕਿ ਕਿਹੜੀ ਖਿਡਾਰਣ ਅੰਤਿਮ ਟੀਮ ਵਿੱਚ ਆਪਣੀ ਥਾਂ ਬਣਾਉਣ ਚ ਕਾਮਯਾਬ ਰਹਿੰਦੀ ਹੈ।
ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦਹਿਸ਼ਤ ’ਚ ਸਾਥੀ ਦੀ ਵੀ ਮੌਤ
NEXT STORY