ਵੈਨਕੂਵਰ (ਮਲਕੀਤ ਸਿੰਘ) : ਸਸਕੈਚਵਨ ਦੇ ਪ੍ਰਿੰਸ ਅਲਬਰਟ ਨਾਲ ਸੰਬੰਧਿਤ ਇੱਕ ਨੌਜਵਾਨ ਖਿਡਾਰੀ ਨੇ ਪੈਰਾ ਨੋਰਡਿਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ’ਤੇ ਸੋਨੇ ਦੇ ਤਗਮੇ ਜਿੱਤ ਕੇ ਖਾਸ ਪਛਾਣ ਬਣਾਈ ਹੈ।
ਇਹ ਖਿਡਾਰੀ ਇਸ ਸੀਜ਼ਨ ਦੌਰਾਨ ਸੂਬਾਈ ਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਅੱਠ ਵਾਰ ਪਹਿਲਾ ਸਥਾਨ ਹਾਸਲ ਕਰ ਚੁੱਕਾ ਹੈ। ਉਸਦੀ ਲਗਾਤਾਰ ਸਫਲਤਾ ਨੇ ਉਸਨੂੰ ਕੈਨੇਡਾ ਦੇ ਉਭਰਦੇ ਖਿਡਾਰੀਆਂ ਵਿੱਚ ਸ਼ਾਮਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਖਿਡਾਰੀ ਭਵਿੱਖ 'ਚ 2030 ਪੈਰਾਲੰਪਿਕ ਖੇਡਾਂ ਲਈ ਤਿਆਰੀ ਕਰ ਰਿਹਾ ਹੈ ਅਤੇ ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਕਾਫ਼ੀ ਮਿਹਨਤ ਕਰ ਰਿਹਾ ਹੈ। ਇਸ ਪ੍ਰਦਰਸ਼ਨ ਨਾਲ ਨਾ ਸਿਰਫ਼ ਉਸਦੇ ਸ਼ਹਿਰ ਪ੍ਰਿੰਸ ਅਲਬਰਟ ਦਾ ਨਾਮ ਰੌਸ਼ਨ ਹੋਇਆ ਹੈ, ਸਗੋਂ ਕੈਨੇਡਾ ਲਈ ਵੀ ਇੱਕ ਨਵੀਂ ਉਮੀਦ ਜਾਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਜ਼ਰਾਈਲ-ਲੇਬਨਾਨ ਜੰਗ 'ਤੇ ਲੱਗੀ ਬ੍ਰੇਕ! ਡੋਨਾਲਡ ਟਰੰਪ ਦਾ ਵੱਡਾ ਦਾਅਵਾ, 10 ਦਿਨਾਂ ਲਈ ਰੁਕੇਗੀ ਜੰਗ
NEXT STORY