ਰੋਮ (ਦਲਵੀਰ ਸਿੰਘ ਕੈਂਥ) ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਸਨ ਫਲੀਚੇ ਚਿਰਚਿਓ ਵਿਖੇ ਬੀਤੀ ਰਾਤ ਕੁਝ ਭਾਰਤੀਆਂ ਦੀ ਆਪਸ ਵਿਚ ਲੜਾਈ ਹੋ ਗਈ। ਇਸ ਆਪਸੀ ਲੜਾਈ ਵਿੱਚ ਇੱਕ ਨੌਜਵਾਨ ਦੇ ਚਾਕੂ ਵੱਜਣ ਦੀ ਜਾਣਕਾਰੀ ਸਾਹਮਣੇ ਆਈ ਹੈ। ਚਾਕੂ ਵੱਜਣ ਕਾਰਨ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਮਿਲੀ ਜਾਣਕਾਰੀ ਬੀਤੀ ਸ਼ਾਮ ਸ਼ਹਿਰ ਸਨ ਫਲੀਚੇ ਚਿਰਚਿਓ ਦੇ ਸਬਾਊਦੀਆ ਰੋਡ ਸਥਿਤ ਬਾਰ ਦੇ ਸਾਹਮਣੇ ਕੁਝ ਭਾਰਤੀ ਨੌਜਵਾਨ ਆਪਸ ਵਿੱਚ ਕਿਸੇ ਗੱਲ਼ ਨੂੰ ਲੈਕੇ ਤਿੱਖੀ ਬਹਿਸ ਕਰ ਰਹੇ ਸਨ। ਇਸ ਦੌਰਾਨ ਬਹਿਸਬਾਜ਼ੀ ਹੌਲੀ-ਹੌਲੀ ਲੜਾਈ ਦਾ ਰੂਪ ਧਾਰਨ ਕਰ ਗਈ।
ਪੜ੍ਹੋ ਇਹ ਅਹਿਮ ਖ਼ਬਰ- ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ ਦੀ ਲਹਿਰ
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਭਾਰਤੀ ਨੌਜਵਾਨ ਨੇ ਦੂਜੇ ਭਾਰਤੀ ਨੌਜਵਾਨ ਦੇ ਬਿਨ੍ਹਾਂ ਸੰਕੋਚ ਕੀਤੇ ਤਿੱਖੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦੂਜਾ ਭਾਰਤੀ ਨੌਜਵਾਨ ਗੰਭੀਰ ਜਖ਼ਮੀ ਹੋਇਆ। ਇਸ ਘਟਨਾ ਨਾਲ ਕੁਝ ਪਲਾਂ ਵਿੱਚ ਫੁੱਟਪਾਥ ਖੂਨ ਨਾਲ ਲੱਥਪੱਥ ਹੋ ਗਿਆ।ਘਟਨਾ ਦੀ ਜਾਣਕਾਰੀ ਮਿਲਦੇ ਹੀ ਐਂਬੂਲਸ ਅਤੇ ਪੁਲਸ ਆ ਗਈ, ਜਿਸ ਨੇ ਗੰਭੀਰ ਜਖ਼ਮੀ ਨੌਜਵਾਨ (ਜਿਹੜਾ ਫੁੱਟਪਾਥ ਉਪੱਰ ਹੀ ਲੰਮਾ ਪਿਆ ਸੀ) ਨੂੰ ਦੇਖਿਆ ਤੇ ਫਸਟ ਏਡ ਦਿੰਦਿਆਂ ਤੇਰਾਚੀਨਾ ਹਸਪਤਾਲ ਲਈ ਰੈਫਰ ਕਰ ਦਿੱਤਾ ਜਿੱਥੇ ਇਹ ਨੌਜਵਾਨ ਜ਼ੇਰੇ ਇਲਾਜ ਹੈ। ਇਟਲੀ ਪੁਲਸ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PM ਮੋਦੀ ਨੇ 'ਮਨ ਕੀ ਬਾਤ' 'ਚ ਨੀਦਰਲੈਂਡ ਤੋਂ ਵਾਪਸ ਲਿਆਂਦੀਆਂ 300 ਸਾਲ ਪੁਰਾਣੀਆਂ ਚੋਲ ਪਲੇਟਾਂ ਦੀ ਕੀਤੀ ਗੱਲ
NEXT STORY