ਇੰਟਰਨੈਸ਼ਨਲ ਡੈਸਕ : ਕੈਨੇਡਾ ਵਿਚ ਪੰਜਾਬੀ ਨੌਜਵਾਨ ਨਾਲ ਭਾਣਾ ਵਰਤਣ ਦੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਜਸਪ੍ਰੀਤ ਸਿੰਘ ਸਰੀ ਵਿਖੇ ਅਚਨਚੇਤ ਦਮ ਤੋੜ ਗਿਆ, ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਸਪ੍ਰੀਤ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ।ਸਰੀ ਦੇ ਇਕਬਾਲ ਸਿੰਘ ਮੁਤਾਬਕ ਜਸਪ੍ਰੀਤ ਸਿੰਘ ਦੇ ਸਦੀਵੀ ਵਿਛੋੜੇ ਨੇ ਪਰਿਵਾਰ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ, ਜਿਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਹ ਇੱਕ ਪਿਆਰਾ ਪੁੱਤਰ, ਪਰਿਵਾਰਕ ਮੈਂਬਰ ਅਤੇ ਦੋਸਤ ਸੀ, ਜੋ ਸਾਡੇ ਤੋਂ ਬਹੁਤ ਜਲਦੀ ਦੂਰ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਆਖਰੀ ਮਿੰਟ 'ਚ ਹੋਇਆ ਸਮਝੌਤਾ! ਟਰੰਪ ਨੇ ਕੈਨੇਡੀਅਨ ਆਯਾਤ 'ਤੇ 50 ਪ੍ਰਤੀਸ਼ਤ ਟੈਰਿਫ ਟਾਲਿਆ
ਇਸੇ ਦੌਰਾਨ ਐਡਮਿੰਟਨ ਦੇ ਨੌਰਥ ਈਸਟ ਇਲਾਕੇ ਵਿਚ ਗੋਲੀਕਾਂਡ ਦੌਰਾਨ ਜਾਨ ਗਵਾਉਣ ਵਾਲੀ ਜੈਜ਼ਮਿਨ ਢੇਸੀ ਨਾਲ ਸਬੰਧਤ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਜੈਜ਼ਮਿਨ ਢੇਸੀ ਉਸ ਮਕਾਨ ਵਿਚ ਨਹੀਂ ਸੀ ਰਹਿੰਦੀ, ਜਿਥੇ ਗੋਲੀ ਚੱਲੀ। ਉਹ ਆਪਣੀ ਸਹੇਲੀ ਜਾਂ ਦੋਸਤ ਨੂੰ ਮਿਲਣ 139 ਐਵੇਨਿਊ ਅਤੇ 32 ਸਟ੍ਰੀਟ ਦੇ ਘਰ ਪੁੱਜੀ ਜੋ ਆਪਣੀ ਮਾਤਾ ਨਾਲ ਦੋ ਮਹੀਨੇ ਪਹਿਲਾਂ ਹੀ ਇਥੇ ਸ਼ਿਫ਼ਟ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿੱਤ ਮੰਤਰੀ ਸੀਤਾਰਮਨ ਮੰਤਰੀਆਂ ਦੇ ਇਕ ਵਫ਼ਦ ਨਾਲ ਸਿੰਗਾਪੁਰ ਰਵਾਨਾ
NEXT STORY