ਇੰਟਰਨੈਸ਼ਨਲ ਡੈਸਕ- ਸੁਪਨਿਆਂ ਦੀ ਪੰਡ ਲੈ ਕੇ ਕੈਨੇਡਾ ਪੁੱਜਾ ਸਰਬਜੀਤ ਸਿੰਘ ਢਿੱਲਵਾਂ ਆਪਣੀ ਪੀਆਰ ਮਤਲਬ ਪਰਮਾਨੈਂਟ ਰੈਜ਼ੀਡੈਂਸੀ ਦੀ ਉਡੀਕ ਵਿਚ ਸੀ ਕਿ ਅਚਾਨਕ ਵਾਪਰੀ ਅਣਹੋਣੀ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿੱਤਾ। 2021 ਵਿਚ ਵਰਕ ਪਰਮਿਟ ’ਤੇ ਕੈਨੇਡਾ ਆਉਣ ਮਗਰੋਂ ਸਰਬਜੀਤ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਖ਼ਤ ਮੁਸ਼ੱਕਤ ਕਰਦਿਆਂ ਆਪਣੇ ਪਰਿਵਾਰ ਦੀ ਆਰਥਿਕ ਬਿਹਤਰੀ ਲਈ ਦਿਨ-ਰਾਤ ਇਕ ਕਰ ਦਿੱਤੇ। ਮਿਹਨਤ ਰੰਗ ਲਿਆਈ ਅਤੇ ਕੁਝ ਮਹੀਨੇ ਪਹਿਲਾਂ ਸਰਬਜੀਤ ਸਿੰਘ ਦੀ ਪਤਨੀ ਅਤੇ 12 ਸਾਲਾ ਬੇਟੀ ਵੀ ਕੈਨੇਡਾ ਪੁੱਜ ਗਏ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬੀ ਮੂਲ ਦਾ ਪੁਲਸ ਅਫਸਰ ਕਾਲ ਦੋਸਾਂਝ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪਰਿਵਾਰ ਇਕਮਿਕ ਹੋਣ ਨਾਲ ਖੁਸ਼ੀਆਂ ਵਧਣ ਲੱਗੀਆਂ ਅਤੇ ਕੈਨੇਡਾ ਵਿਚ ਪੱਕੇ ਹੋਣ ਦੀ ਖੁਸ਼ਖਬਰੀ ਜਲਦ ਆਉਣ ਦੀ ਉਡੀਕ ਹੋਣ ਲੱਗੀ ਪਰ 23 ਅਗਸਤ ਨੂੰ ਅਚਨਚੇਤ ਬ੍ਰੇਨ ਸਟ੍ਰੋਕ ਕਾਰਨ ਸਰਬਜੀਤ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕਈ ਦਿਨ ਤੱਕ ਚੱਲੇ ਇਲਾਜ ਮਗਰੋਂ ਆਖਰਕਾਰ 31 ਅਗਸਤ ਨੂੰ ਸਰਬਜੀਤ ਸਿੰਘ ਅਕਾਲ ਚਲਾਣਾ ਕਰ ਗਿਆ। ਸਰਬਜੀਤ ਸਿੰਘ ਦੀ ਪਤਨੀ ਅਤੇ ਬੇਟੀ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਕੈਨੇਡਾ ਵਿਚ ਮੌਜੂਦ ਨਹੀਂ, ਜਿਸ ਦੇ ਮੱਦੇਨਜ਼ਰ ਸਰਬਜੀਤ ਸਿੰਘ ਦੇ ਨਜ਼ਦੀਕੀ ਦੋਸਤ ਭੁਪਿੰਦਰ ਧਾਲੀਵਾਲ ਵੱਲੋਂ ਪਰਿਵਾਰ ਦੀ ਆਰਥਿਕ ਮਦਦ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਸਰਬਜੀਤ ਸਿੰਘ ਦੀ ਪਤਨੀ ਅਤੇ ਬੇਟੀ ਸਾਹਮਣੇ ਪੂਰੀ ਜ਼ਿੰਦਗੀ ਪਈ ਹੈ ਅਤੇ ਅੰਤਮ ਰਸਮਾਂ ਤੋਂ ਬਾਅਦ ਉਨ੍ਹਾਂ ਨੂੰ ਵੀ ਦੁਨਿਆਵੀ ਚੁਣੌਤੀਆਂ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ-ਬੈਲਜੀਅਮ ’ਚ ਵਪਾਰ, ਰੱਖਿਆ ਤੇ ਤਕਨਾਲੋਜੀ ’ਚ ਸਹਿਯੋਗ ਵਧਾਉਣ ’ਤੇ ਸਹਿਮਤੀ
NEXT STORY