ਇਸਲਾਮਾਬਾਦ— ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਲਤਾਨ ਵਿਚ ਸੋਸ਼ਲ ਮੀਡੀਆ ਸੈਲੀਬ੍ਰਿਟੀ ਕੰਦੀਲ ਬਲੋਚ ਦੀ ਹੱਤਿਆ ਪਿਛਲੇ ਸਾਲ (2016) ਅੱਜ ਹੀ ਦੇ ਦਿਨ (15 ਜੁਲਾਈ) ਨੂੰ ਉਸ ਦੇ ਭਰਾ ਨੇ ਝੂਠੀ ਸ਼ਾਨ ਖਾਤਰ ਕਰ ਦਿੱਤੀ ਸੀ।
ਮੌਲਵੀ ਨਾਲ ਹੋਇਆ ਸੀ ਵੀਡੀਓ ਵਾਇਰਲ
ਕੰਦੀਲ ਬਲੋਚ ਆਪਣੇ ਬੋਲਡ ਅੰਦਾਜ ਅਤੇ ਵਿਵਾਦਾਂ ਵਿਚ ਰਹਿਣ ਕਾਰਨ ਅਕਸਰ ਮੀਡੀਆਂ ਵਿਚ ਛਾਈ ਰਹਿੰਦੀ ਸੀ। ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਹਜ਼ਾਰਾਂ ਵਿਚ ਸੀ। ਕੰਦੀਲ ਬਲੋਚ ਨੇ ਮੁਸਲਿਮ ਧਰਮਗੁਰੂ ਮੁਫਤੀ ਅਬਦੁਲ ਕਵੀ ਨਾਲ ਲਈ ਗਈ ਸੈਲਫੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਸੀ, ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਕੰਦੀਲ ਨੇ ਮੁਫਤੀ ਸਾਹਿਬ ਨਾਲ ਆਪਣਾ ਵੀਡੀਓ ਵੀ ਪੋਸਟ ਕੀਤਾ ਸੀ। ਬਲੋਚ ਅਤੇ ਅਬਦੁਲ ਕਵੀ ਇਫਤਾਰ ਦੇ ਦੌਰਾਨ ਇਕ ਹੋਟਲ ਵਿਚ ਮਿਲੇ ਸਨ। ਸੈਲਫੀ ਵਿਚ ਕੰਦੀਲ ਅਤੇ ਮੁਫਤੀ ਅਬਦੁਲ ਕਵੀ ਇਕ ਦੂਜੇ ਦੇ ਕਾਫੀ ਕਰੀਬ ਬੈਠੇ ਹੋਏ ਦਿੱਸ ਰਹੇ ਸਨ। ਕੰਦੀਲ ਉਨ੍ਹਾਂ ਦੀ ਟੋਪੀ ਪਾ ਕੇ ਤਸਵੀਰ ਲੈ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰ ਹੋਇਆ ਸੀ।
ਸਕੂਟਰ ਨਹੀਂ ਕਾਰ ਨਹੀਂ ਜਹਾਜ਼ ਵਿਚ ਦਫਤਰ ਜਾਂਦਾ ਹੈ ਇਹ ਸ਼ਖਸ
NEXT STORY