ਲੰਡਨ— ਇੰਗਲੈਂਡ ਦੇ ਮੈਨਚੇਸਟਰ ਏਰੀਨਾ ਵਿਖੇ 23 ਮਈ ਨੂੰ ਕਨਸਰਟ ਦੌਰਾਨ ਹੋਏ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਲਈ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੇ ਹਸਪਤਾਲ ਦਾ ਦੌਰਾ ਕੀਤਾ। ਮਹਾਰਾਣੀ ਐਲਿਜ਼ਾਬੇਥ ਪੀੜਤਾਂ ਨੂੰ ਮਿਲਣ ਲਈ ਰਾਇਲ ਮੈਨਚੇਸਟਰ ਚਿਲਡ੍ਰਨ ਹਸਪਤਾਲ ਪਹੁੰਚੀ। ਇੱਥੇ ਉਨ੍ਹਾਂ ਨੇ ਨੌਜਵਾਨ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ। ਉਨ੍ਹਾਂ ਨੇ ਹਸਪਤਾਲ ਦੇ ਸਟਾਫ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਔਖੀ ਘੜੀ ਵਿਚ ਅੱਗੇ ਹੋ ਕੇ ਇਨ੍ਹਾਂ ਬੱਚਿਆਂ ਦਾ ਇਲਾਜ ਕੀਤਾ ਅਤੇ ਉਨ੍ਹਾਂ 'ਚੋਂ ਕਈਆਂ ਨੂੰ ਤਾਂ ਮੌਤ ਦੇ ਮੂੰਹ 'ਚੋਂ ਕੱਢ ਕੇ ਲਿਆਏ। ਇਸ ਹਸਪਤਾਲ ਵਿਚ 14 ਨੌਜਵਾਨ ਮੁੰਡੇ-ਕੁੜੀਆਂ ਨੂੰ ਦਾਖਲ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਪੰਜ ਦੀ ਹਾਲਤ ਗੰਭੀਰ ਸੀ। ਇੱਥੇ ਦੱਸ ਦੇਈਏ ਕਿ ਉਸ ਹਮਲੇ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 50 ਤੋਂ ਵਧੇਰੇ ਜ਼ਖਮੀ ਹੋ ਗਏ ਸਨ।
ਚੀਨੀ ਦਾਅਵੇ ਵਾਲੇ ਐੱਸ.ਸੀ.ਐੱਸ ਟਾਪੂ ਨੇੜੇ ਪਹੁੰਚਿਆ ਅਮਰੀਕੀ ਸਮੁੰਦਰੀ ਜਹਾਜ਼
NEXT STORY