ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਲਾਪਤਾ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਥਈ। ਰਾਸ਼ਟਰੀ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਹਫ਼ਤੇ ਪਏ ਮਾਨਸੂਨੀ ਮੀਂਹ ਕਾਰਨ ਨਦੀਆਂ ਭਰ ਗਈਆਂ। ਇਸ ਤੋਂ ਬਾਅਦ ਹੜ੍ਹ ਨਾਲ ਇਲਾਕੇ 'ਚ ਤਬਾਹੀ ਮਚ ਗਈ। ਇਸ ਘਟਨਾ ਤੋਂ ਬਾਅਦ ਬਚਾਅ ਦਲ, ਉੱਤਰੀ ਸੁਮਾਤਰਾ ਸੂਬੇ ਦੇ 6 ਜ਼ਿਲ੍ਹਿਆਂ 'ਚ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਬੁੱਧਵਾਰ ਤੱਕ ਬਚਾਅ ਕਰਮੀਆਂ ਨੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਸਿਬੋਲਗਾ 5 ਲਾਸ਼ਾਂ ਅਤੇ ਤਿੰਨ ਹੋਰ ਲੋਕਾਂ ਨੂੰ ਕੱਢਿਆ ਅਤੇ ਉਹ ਚਾਰ ਲਾਪਤਾ ਪਿੰਡ ਵਾਸੀਆਂ ਦੀ ਭਾਲ 'ਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਉੱਥੇ ਹੀ ਗੁਆਂਢੀ ਜ਼ਿਲ੍ਹੇ ਮੱਧ ਤਪਨੌਲੀ 'ਚ ਜ਼ਮੀਨ ਖਿਸਕਣ ਕਾਰਨ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਹੜ੍ਹ ਕਾਰਨ ਕਰੀਬ 2 ਹਜ਼ਾਰ ਘਰ ਅਤੇ ਇਮਾਰਤਾਂ ਡੁੱਬ ਗਈਆਂ। ਇਸ ਆਫ਼ਤ ਕਾਰਨ ਦੱਖਣੀ ਤਪਨੌਲੀ ਜ਼ਿਲ੍ਹੇ 'ਚ ਦਰਖੱਤ ਉਖੜ ਗਏ, ਜਿਸ ਕਾਰਨ ਇਕ ਪਿੰਡ ਵਾਸੀ ਦੀ ਮੌਤ ਹੋ ਗਈ। ਸਿਬੋਲਗਾ ਦੇ ਪੁਲਸ ਮੁਖੀ ਏਡੀ ਝੰਗੰਟਾ ਨੇ ਦੱਸਿਆ ਕਿ ਐਮਰਜੈਂਸੀ ਆਸਰਾ ਸਥਾਨ ਸਥਾਪਤ ਕੀਤੇ ਗਏ ਹਨ ਅਤੇ ਅਧਿਕਾਰੀਆਂ ਨੇ ਉੱਚ ਜ਼ੋਖਮ ਵਾਲੇ ਖੇਤਰਾਂ ਦੇ ਵਾਸੀਆਂ ਨੂੰ ਤੁਰੰਤ ਸੁਰੱਖਿਅਤ ਸਥਾਨ 'ਤੇ ਜਾਣ ਦੀ ਅਪੀਲ ਕੀਤੀ ਹੈ। ਅਕਤੂਬਰ ਤੋਂ ਮਾਰਚ ਤੱਕ ਭਾਰੀ ਮੌਸਮੀ ਮੀਂਹ ਕਾਰਨ ਇੰਡੋਨੇਸ਼ੀਆ 'ਚ ਹਮੇਸ਼ਾ ਜ਼ਮੀਨ ਖਿਸਕਣ ਅਤੇ ਹੜ੍ਹ ਆਉਂਦਾ ਹੈ। ਇਹ 17 ਹਜ਼ਾਰ ਟਾਪੂਆਂ ਦਾ ਇਕ ਟਾਪੂ ਹੈ, ਜਿੱਥੇ ਲੱਖਾਂ ਲੋਕ ਪਹਾੜੀ ਖੇਤਰਾਂ 'ਚ ਜਾਂ ਉਪਜਾਊ ਮੈਦਾਨਾਂ ਨੇੜੇ ਰਹਿੰਦੇ ਹਨ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
ਭਾਰਤ–ਕੈਨੇਡਾ ਰਿਸ਼ਤਿਆਂ ’ਚ ਨਵੀਂ ਸਵੇਰ : ਸੀ. ਈ. ਪੀ. ਏ. ਗੱਲਬਾਤ ਮੁੜ ਸ਼ੁਰੂ ਹੋਣ ਦਾ ਸਵਾਗਤ
NEXT STORY