ਵੈਨਕੂਵਰ (ਮਲਕੀਤ ਸਿੰਘ) – ਰਾਣਾ ਕੈਨੇਡਾ (ਰਾਜਸਥਾਨ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ) ਦੀ ਸਾਲਾਨਾ ਜਨਰਲ ਮੀਟਿੰਗ ਬਰੈਂਪਟਨ ਸਥਿਤ ਭਾਰਤ ਮਾਤਾ ਮੰਦਰ ਵਿੱਚ ਕੀਤੀ ਗਈ, ਜਿਸ ਵਿੱਚ ਕਮਿਊਨਿਟੀ ਮੈਂਬਰਾਂ, ਸੀਨੀਅਰ ਆਗੂਆਂ ਅਤੇ ਪਰਿਵਾਰਾਂ ਨੇ ਆਪਸੀ ਏਕਤਾ ਅਤੇ ਉਦੇਸ਼ ਦੀ ਭਾਵਨਾ ਨਾਲ ਸ਼ਮੂਲੀਅਤ ਕੀਤੀ।
ਇਹ ਸਾਲਾਨਾ ਮੀਟਿੰਗ ਸਿਰਫ਼ ਇਕ ਰਸਮੀ ਇਕੱਠ ਨਹੀਂ ਸੀ, ਸਗੋਂ ਇਹ ਬਹੁਤ ਹੀ ਸਰਗਰਮ ਅਤੇ ਭਾਗੀਦਾਰੀ ਭਰਪੂਰ ਸੈਸ਼ਨ ਰਿਹਾ, ਜਿਸ ਦੌਰਾਨ ਅਹਿਮ ਮੱਦਿਆਂ ‘ਤੇ ਸੋਚ-ਵਿਚਾਰ ਕੀਤੀ ਗਈ । ਮੀਟਿੰਗ ਦਾ ਇੱਕ ਵਿਸ਼ੇਸ਼ ਆਕਰਸ਼ਣ ਨਵੇਂ ਬੋਰਡ ਦੀ ਚੋਣ ਰਹੀ, ਜਿਸ ਨਾਲ ਰਾਣਾ ਕੈਨੇਡਾ ਵਿੱਚ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ। ਇਸ ਮੀਟਿੰਗ ਵਿੱਚ ਰਿੱਧੀ ਅਗਰਵਾਲ ਨੂੰ ਆਉਣ ਵਾਲੇ ਦਿਨਾਂ ਚ ਪ੍ਰਧਾਨ ਵਜੋਂ ਨਿਯੁਕਤ ਕਰਨ ਦਾ ਅਹਿਮ ਫੈਸਲਾ ਕੀਤਾ ਗਿਆ। ਇਸ ਮੌਕੇ ‘ਤੇ ਮੌਜੂਦਾ ਪ੍ਰਧਾਨ ਅਨੂ ਜੀ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਉਹਨਾਂ ਦਾ ਧੰਨਵਾਦ ਕੀਤਾ ਗਿਆ।
ਕਮਿਊਨਿਟੀ ਦੇ ਸੀਨੀਅਰ ਮੈਂਬਰਾਂ ਨੇ ਨਵੇਂ ਚੁਣੇ ਗਏ ਬੋਰਡ ਲਈ ਆਪਣੀ ਰਹਿਨੁਮਾਈ ਅਤੇ ਅਸ਼ੀਰਵਾਦ ਸਾਂਝੇ ਕੀਤੇ। ਇਸ ਮੌਕੇ 'ਤੇ ਅਨੂ ਜੀ ਨੇ ਰਾਣਾ ਦੇ ਸੰਸਥਾਪਕਾਂ ਯੋਗੇਸ਼ ਜੀ, ਸਨਮਾਨਿਤ ਲਾਈਫ ਮੈਂਬਰਾਂ ਅਤੇ ਡਾਇਰੈਕਟਰ ਦਿਲੀਪ ਜੀ ਵੱਲੋਂ ਕਮਿਊਨਟੀ ਲਈ ਨਿਭਾਏ ਸ਼ਲਾਘਾਯੋਗ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਚੋਣ ਕਮੇਟੀ ਦੇ ਮੈਂਬਰਾਂ, ਜਿਨ੍ਹਾਂ ਵਿੱਚ ਨੌਰਟਨ ਕੋਠਾਰੀ ਜੀ, ਮਹਿੰਦਰਾ ਭੰਡਾਰੀ ਜੀ, ਵਿਨੋਦ ਵਿਆਸ ਜੀ ਅਤੇ ਬ੍ਰਿਜ ਸ਼ਰਮਾ ਜੀ ਸ਼ਾਮਲ ਸਨ, ਨੂੰ ਨਿਰਪੱਖ ਅਤੇ ਸੁਚੱਜੀ ਚੋਣ ਪ੍ਰਕਿਰਿਆ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਾਲਾਨਾ ਜਨਰਲ ਮੀਟਿੰਗ ਰਾਣਾ ਕੈਨੇਡਾ ਲਈ ਬਦਲਾਅ ਦੇ ਇੱਕ ਨਵੇਂ ਦੌਰ ਦਾ ਸੰਕੇਤ, ਨਵੀਂ ਊਰਜਾ, ਤਾਜ਼ੇ ਵਿਚਾਰਾਂ ਨਾਲ ਭਰਪੂਰ ਹੋ ਨਿਬੜੀ। ਰਾਣਾ ਕੈਨੇਡਾ ਵੱਲੋਂ ਭਵਿੱਖ ਵਿੱਚ ਕੈਨੇਡਾ ਭਰ ਵਿੱਚ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜਨ ਦਾ ਅਹਿਮ ਉਪਰਾਲਾ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
‘ਮੈਂ ਹਾਂ ਪੀਸ ਪ੍ਰੈਜ਼ੀਡੈਂਟ...’; ਡੋਨਾਲਡ ਟਰੰਪ ਦਾ ਵੱਡਾ ਦਾਅਵਾ- ਭਾਰਤ-ਪਾਕਿ ਜੰਗ ਰੁਕਵਾ ਕੇ ਬਚਾਈਆਂ 5 ਕਰੋੜ ਜਾਨਾਂ
NEXT STORY