ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਖੁਦ ਨੂੰ 'ਸ਼ਾਂਤੀ ਦਾ ਰਾਸ਼ਟਰਪਤੀ' ਐਲਾਨ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਖੁਦ ਨੂੰ 'ਦਿ ਪੀਸ ਪ੍ਰੈਜ਼ੀਡੈਂਟ' ਵਜੋਂ ਪੇਸ਼ ਕੀਤਾ ਹੈ,। ਉਨ੍ਹਾਂ ਦਾਅਵਾ ਕੀਤਾ ਕਿ ਉਹ ਦੁਨੀਆ ਵਿੱਚ ਸ਼ਾਂਤੀ ਸਥਾਪਤ ਕਰਨ ਵਾਲੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਹੁਣ ਤੱਕ ਅੱਠ ਜੰਗਾਂ ਨੂੰ ਸੁਲਝਾਇਆ ਹੈ,।
ਭਾਰਤ-ਪਾਕਿ ਜੰਗ ਰੁਕਵਾਉਣ ਦਾ ਦਾਅਵਾ
ਐਰੀਜ਼ੋਨਾ ਦੇ ਫੀਨਿਕਸ ਵਿੱਚ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਬੇਹੱਦ ਹੈਰਾਨੀਜਨਕ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਅਜਿਹੀ ਜੰਗ ਨੂੰ ਰੁਕਵਾਇਆ ਜਿਸ ਵਿੱਚ 3 ਤੋਂ 5 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਸੀ। ਟਰੰਪ ਮੁਤਾਬਕ ਉਨ੍ਹਾਂ ਦੇ ਨਿੱਜੀ ਦਖਲ ਕਾਰਨ ਇਸ ਖ਼ਤਰਨਾਕ ਟਕਰਾਅ ਨੂੰ ਟਾਲਿਆ ਗਿਆ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ।
ਈਰਾਨ ਤੇ ਲੇਬਨਾਨ ਦੇ ਮੁੱਦਿਆਂ 'ਤੇ ਵੀ ਦਿੱਤੇ ਬਿਆਨ
ਟਰੰਪ ਨੇ ਅੱਗੇ ਕਿਹਾ ਕਿ ਜੇਕਰ ਈਰਾਨ ਅਤੇ ਲੇਬਨਾਨ ਦੇ ਮਾਮਲਿਆਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ, ਤਾਂ ਉਨ੍ਹਾਂ ਨੇ ਹੁਣ ਤੱਕ ਕੁੱਲ 10 ਜੰਗਾਂ ਖ਼ਤਮ ਕੀਤੀਆਂ ਹਨ। ਉਨ੍ਹਾਂ ਇਜ਼ਰਾਈਲ ਅਤੇ ਲੇਬਨਾਨ ਵਿਚਾਲੇ ਹੋਈ ਜੰਗਬੰਦੀ ਨੂੰ ਇੱਕ ਅਸੰਭਵ ਪ੍ਰਾਪਤੀ ਦੱਸਿਆ ਅਤੇ ਉਮੀਦ ਜਤਾਈ ਕਿ ਉਹ ਲੇਬਨਾਨ ਨੂੰ ਫਿਰ ਤੋਂ ਮਹਾਨ ਬਣਾਉਣਗੇ। ਇਸ ਦੇ ਨਾਲ ਹੀ ਟਰੰਪ ਨੇ ਈਰਾਨ ਨਾਲ ਚੱਲ ਰਹੀ ਗੱਲਬਾਤ ਬਾਰੇ ਦੱਸਿਆ ਕਿ ਗੱਲਬਾਤ ਜਾਰੀ ਹੈ ਅਤੇ ਸਮਝੌਤਾ ਹੋਣ 'ਤੇ ਅਮਰੀਕੀ ਘੇਰਾਬੰਦੀ ਖ਼ਤਮ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਟਰੰਪ ਨੇ ਈਰਾਨ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਸ ਵੱਲੋਂ ਅਮਰੀਕਾ 'ਤੇ ਕੋਈ ਵੀ ਫਾਇਰਿੰਗ ਕੀਤੀ ਗਈ, ਤਾਂ ਉਸ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਦੁਨੀਆ 'ਤੇ ਮੁੜ ਛਾਏਗਾ ਤੇਲ-ਗੈਸ ਦਾ ਸੰਕਟ ! ਈਰਾਨ ਨੇ ਹੋਰਮੁਜ਼ ਤੋਂ ਲੰਘਣ 'ਤੇ ਲਾ'ਤੀਆਂ ਨਵੀਂਆਂ ਸ਼ਰਤਾਂ
NEXT STORY