ਬੇਰੂਤ— ਮੱਧ ਪੂਰਬ 'ਚ ਹਥਿਆਰਬੰਦ ਡਰੋਨ ਦੀ ਵਰਤੋਂ ਵਧਾ ਰਿਹਾ ਹੈ ਤੇ ਇਨ੍ਹਾਂ 'ਚੋਂ ਜ਼ਿਆਦਾਤਰ ਦੇਸ਼ ਇਸ ਦੀ ਖਰੀਦਦਾਰੀ ਚੀਨ ਤੋਂ ਕਰ ਰਹੇ ਹਨ। ਰਾਇਲ ਯੂਨਾਈਟਡ ਸਰਵਿਸ ਇੰਸਟੀਚਿਊਟ ਦੀ ਇਕ ਰਿਪੋਰਟ ਮੁਤਾਬਕ ਮੱਧ ਪੂਰਬ ਦੇ ਜਾਰਡਨ, ਇਰਾਕ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਜਿਵੇਂ ਕਈ ਦੇਸ਼ਾਂ 'ਚ ਹਥਿਆਰਾਂ ਨਾਲ ਲੈਸ ਡਰੋਨ ਦੀ ਖਰੀਦ ਵਧੀ ਹੈ ਜਦਕਿ ਇਜ਼ਰਾਇਲ, ਈਰਾਨ ਤੇ ਤੁਰਕੀ ਜਿਹੇ ਦੇਸ਼ ਖੁਦ ਇਸ ਦਾ ਨਿਰਮਾਣ ਕਰ ਰਹੇ ਹਨ।
ਮੱਧ ਤੇ ਹੋਰ ਥਾਵਾਂ 'ਤੇ ਡਰੋਨ ਦੀ ਵਿਕਰੀ 'ਚ ਚੀਨ ਦਾ ਦਬਦਬਾ ਹੈ ਤੇ ਇਸ ਦੀ ਕੀਮਤ ਵੀ ਘੱਟ ਪੈਂਦੀ ਹੈ। ਖੇਤਰੀ ਜੰਗ 'ਚ ਆਪਣਾ ਦਬਦਬਾ ਵਧਾਉਣ ਲਈ ਕਈ ਦੇਸ਼ ਇਸ ਦੀ ਖਰੀਦਦਾਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਮੱਧ ਪੂਰਬ 'ਚ ਅਮਰੀਕਾ 'ਚ ਬਣੇ ਡਰੋਨ ਦੇ ਖਰੀਦਦਾਰਾਂ ਨੂੰ ਚੀਨੀ ਹਥਿਆਰ ਨਿਰਮਾਤਾ ਲੋਭ ਦੇ ਰਹੇ ਹਨ ਤੇ ਇਸ ਨਾਲ ਅਮਰੀਕੀ ਸੁਰੱਖਿਆ ਹਿੱਤਾਂ ਦੇ ਲਿਹਾਜ਼ ਨਾਲ ਮਹੱਤਵਪੂਰਨ ਖੇਤਰ 'ਚ ਚੀਨ ਦਾ ਪ੍ਰਭਾਵ ਵਧਾਉਣ 'ਚ ਮਦਦ ਮਿਲੇਗੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀਜਿੰਗ ਅਜਿਹੇ ਕਈ ਦੇਸ਼ਾਂ ਨੂੰ ਹਥਿਆਰਾਂ ਨਾਲ ਲੈਸ ਡਰੋਨ ਦੀ ਸਪਲਾਈ ਕਰ ਰਿਹਾ ਹੈ ਜੋ ਅਮਰੀਕਾ ਤੋਂ ਖਰੀਦਦਾਰੀ ਨਹੀਂ ਕਰ ਸਕਦੇ ਤੇ ਇਹ ਸਸਤਾ ਵੀ ਪੈਂਦਾ ਹੈ।
ਅਮਰੀਕਾ ਨੇ ਸੋਮਾਲੀਆ 'ਚ ਅੱਤਵਾਦੀਆਂ ਨੂੰ ਬਣਾ ਕੀਤਾ ਹਵਾਈ ਹਮਲਾ, 62 ਦੀ ਮੌਤ
NEXT STORY