ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਦੇ ਰਾਸਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਮਤਲਬ ਇਨਸਾਫ਼ ਵਿਭਾਗ ਨੇ ਸਰਕਾਰੀ ਫੰਡਾਂ ਅਤੇ ਟੈਕਸਦਾਤਾਵਾਂ ਦੇ ਪੈਸੇ ਵਿੱਚ ਹੁੰਦੀ ਧੋਖਾਧੜੀ ਨੂੰ ਰੋਕਣ ਲਈ 2.5 ਕਰੋੜ ਡਾਲਰ (25 ਮਿਲੀਅਨ ਡਾਲਰ) ਦੇ ਵਿੱਤੀ ਫੰਡ ਨਾਲ ਇੱਕ ਨਵਾਂ 'ਵਿਸਲਬਲੋਅਰ' ਇਨਾਮੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਫਰੌਡ ਵਿਸਲਬਲੋਅਰ ਇਨਸੈਂਟਿਵ ਪ੍ਰੋਗਰਾਮ' (WHIP) ਨਾਂ ਦੇ ਇਸ ਪ੍ਰੋਗਰਾਮ ਤਹਿਤ ਸਰਕਾਰੀ ਪੈਸੇ ਦੀ ਹੇਰਾਫੇਰੀ ਜਾਂ ਧੋਖਾਧੜੀ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਨੂੰ 10,000 ਡਾਲਰ ਤੋਂ 30,000 ਡਾਲਰ ਤੱਕ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਇਨਾਮ ਦੀ ਰਕਮ ਲਈ ਲੰਬੀ ਅਦਾਲਤੀ ਕਾਰਵਾਈ ਜਾਂ ਦੋਸ਼ੀ ਠਹਿਰਾਏ ਜਾਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਰਕਾਰੀ ਵਕੀਲਾਂ ਵੱਲੋਂ ਅਦਾਲਤ ਵਿੱਚ ਅਪਰਾਧਿਕ ਦੋਸ਼ ਦਾਇਰ ਅਤੇ ਜਨਤਕ ਹੁੰਦਿਆਂ ਹੀ ਯੋਗ ਵਿਅਕਤੀ ਨੂੰ ਇਨਾਮ ਦਿੱਤਾ ਜਾ ਸਕੇਗਾ। ਅਮਰੀਕਾ ਦੇ ਅਟਾਰਨੀ ਜਨਰਲ ਟੌਡ ਬਲਾਂਚੇ ਅਨੁਸਾਰ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਗੜਬੜੀਆਂ ਖਿਲਾਫ਼ ਤੁਰੰਤ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਹੋਣ ਵਾਲੇ ਵਿੱਤੀ ਨੁਕਸਾਨ ਨੂੰ ਸਮੇਂ ਸਿਰ ਰੋਕਿਆ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ- ਇਸ ਵਾਰ ਬਹੁਤ ਵੱਖਰਾ ਹੋਵੇਗਾ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ : ਟਰੰਪ
ਇਹ ਪ੍ਰੋਗਰਾਮ ਆਰੰਭਿਕ ਤੌਰ 'ਤੇ 3 ਸਾਲਾਂ ਦੇ ਪਾਇਲਟ ਪ੍ਰੋਗਰਾਮ ਵਜੋਂ ਚਲਾਇਆ ਜਾਵੇਗਾ, ਜਿਸ ਲਈ ਅਮਰੀਕੀ ਟਰੇਜ਼ਰੀ ਵਿਭਾਗ ਨੇ 2.5 ਕਰੋੜ ਡਾਲਰ ਦਾ ਬਜਟ ਦਿੱਤਾ ਹੈ। ਇਸ ਦਾ ਸੰਚਾਲਨ ਇਨਸਾਫ਼ ਵਿਭਾਗ ਦੀ 'ਨੈਸ਼ਨਲ ਫਰੌਡ ਇਨਫੋਰਸਮੈਂਟ ਡਿਵੀਜ਼ਨ' ਦੁਆਰਾ ਕੀਤਾ ਜਾਵੇਗਾ। ਡਿਵੀਜ਼ਨ ਦੇ ਮੁਖੀ ਅਤੇ ਅਸਿਸਟੈਂਟ ਅਟਾਰਨੀ ਜਨਰਲ ਕੋਲਿਨ ਮੈਕਡੋਨਲਡ ਦੇ 1 ਅਕਤੂਬਰ ਦੇ ਨਿਰਦੇਸ਼ਾਂ ਤੋਂ ਬਾਅਦ ਇਸ ਯੋਜਨਾ ਨੂੰ ਮਾਤਰ 19 ਦਿਨਾਂ ਵਿੱਚ ਤਿਆਰ ਕੀਤਾ ਗਿਆ ਹੈ। ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਵੱਲੋਂ ਸੰਘੀ ਪ੍ਰੋਗਰਾਮਾਂ ਵਿੱਚ ਧੋਖਾਧੜੀ ਰੋਕਣ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਚੁੱਕਿਆ ਗਿਆ ਹੈ।
ਇਨਾਮ ਹਾਸਲ ਕਰਨ ਲਈ ਮੁੱਖ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਜਿਸ ਮੁਤਾਬਕ ਸੂਚਨਾ ਦੇਣ ਵਾਲੇ ਵਿਅਕਤੀ ਕੋਲ ਅਸਲ , ਸੱਚੇ ਅਤੇ ਪੁਖ਼ਤਾ ਸਬੂਤ ਹੋਣੇ ਚਾਹੀਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਸਰਕਾਰੀ ਵਕੀਲ ਅਪਰਾਧਿਕ ਸ਼ਿਕਾਇਤ ਜਾਂ ਦੋਸ਼ ਪੱਤਰ ਦਾਇਰ ਕਰ ਸਕਣ। ਇਹ ਜਾਣਕਾਰੀ ਨਿੱਜੀ ਇੱਛਾ ਨਾਲ ਦਿੱਤੀ ਗਈ ਹੋਣੀ ਚਾਹੀਦੀ ਹੈ। ਧੋਖਾਧੜੀ ਦੀ ਗਤੀਵਿਧੀ ਵਿੱਚ ਆਪ ਸ਼ਾਮਲ ਰਹਿਣ ਵਾਲੇ ਵਿਅਕਤੀ ਇਸ ਇਨਾਮ ਦੇ ਹੱਕਦਾਰ ਨਹੀਂ ਹੋਣਗੇ। ਆਮ ਨਾਗਰਿਕ ਸੰਘੀ ਫਰੌਡ-ਰਿਪੋਰਟਿੰਗ ਪੋਰਟਲ ਜ਼ਰੀਏ ਆਪਣੀ ਜਾਣਕਾਰੀ ਦਰਜ ਕਰਵਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਮਲਾਵਰਾਂ ਨੇ ਮੇਨਾਕਾ ਦੇ ਰਿਹਾਇਸ਼ੀ ਕੈਂਪਾਂ 'ਤੇ ਕਰ'ਤੀ ਅੰਨ੍ਹੇਵਾਹ ਫਾਇਰਿੰਗ ! 40 ਲੋਕਾਂ ਦੀ ਗਈ ਜਾਨ
NEXT STORY