ਇੰਟਰਨੈਸ਼ਨਲ ਡੈਸਕ- ਪੁਰਤਗਾਲ ਦੇ ਸਾਓ ਲੋਰੇਨੋ ਡੀ ਬਾਇਰੋ ਵਿੱਚ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਦਰਅਸਲ ਇੱਥੇ ਐਤਵਾਰ ਨੂੰ ਸੜਕਾਂ 'ਤੇ ਰੈੱਡ ਵਾਈਨ ਦੀ ਨਦੀ ਵਹਿਣ ਲੱਗੀ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿੱਥੇ ਲੱਖਾਂ ਲੀਟਰ ਰੈੱਡ ਵਾਈਨ ਸੜਕਾਂ 'ਤੇ ਵਹਿ ਰਹੀ ਹੈ। ਵਹਾਅ ਇੰਨਾ ਤੇਜ਼ ਸੀ ਕਿ ਕਈ ਘਰਾਂ ਦੇ ਬੇਸਮੈਂਟ ਵੀ ਰੈੱਡ ਵਾਈਨ ਨਾਲ ਭਰ ਗਏ।
ਸੜਕਾਂ 'ਤੇ ਦਿਸੀ ਰੈੱਡ ਵਾਈਨ ਦੀ ਨਦੀ
ਪੁਰਤਗਾਲ ਦੇ ਸਾਓ ਲੋਰੇਨੋ ਡੀ ਬਾਇਰੋ ਦੀਆਂ ਗਲੀਆਂ 'ਚ ਐਤਵਾਰ ਨੂੰ ਲੱਖਾਂ ਲੀਟਰ ਰੈੱਡ ਵਾਈਨ ਵਹਿਣ ਲੱਗੀ। ਇਹ ਸ਼ਰਾਬ ਕਸਬੇ ਦੀ ਇਕ ਪਹਾੜੀ ਤੋਂ ਸੜਕਾਂ 'ਤੇ ਵਹਿਣ ਲੱਗੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਮਰੀਕੀ ਮੀਡੀਆ ਮੁਤਾਬਕ 22 ਲੱਖ ਲੀਟਰ ਤੋਂ ਜ਼ਿਆਦਾ ਰੈੱਡ ਵਾਈਨ ਵਾਲੇ ਟੈਂਕ ਦੇ ਫਟਣ ਕਾਰਨ ਗਲੀਆਂ 'ਚ ਰੈੱਡ ਵਾਈਨ ਦੀ ਨਦੀ ਵਹਿਣ ਲੱਗੀ। ਇਸ ਵਹਾਅ ਨੇ ਮੁਸੀਬਤ ਖੜ੍ਹੀ ਕਰ ਦਿੱਤੀ ਕਿਉਂਕਿ ਇਹ ਨੇੜੇ ਦੀ ਨਦੀ ਵੱਲ ਤੇਜ਼ੀ ਨਾਲ ਵਧਣ ਲੱਗਾ। ਰੈੱਡ ਵਾਈਨ ਦਾ ਵਹਾਅ ਇੰਨਾ ਸੀ ਕਿ ਘਰਾਂ ਦੇ ਤਹਿਖਾਨੇ ਵੀ ਭਰ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੁਰਕੀਰਤ ਸਿੰਘ ਨੇ ਸਿੱਖ ਕੌਮ ਦਾ ਵਧਾਇਆ ਮਾਣ, ਹਾਸਲ ਕੀਤੀ ਇਹ ਉਪਲਬਧੀ
ਮਦਦ ਲਈ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਕਾਰਵਾਈ ਸ਼ੁਰੂ ਕਰ ਦਿੱਤੀ, ਇਸ ਤੋਂ ਪਹਿਲਾਂ ਕਿ ਸ਼ੁਰਤਿਮਾ ਨਦੀ ਸ਼ਰਾਬ ਦੀ ਨਦੀ ਵਿੱਚ ਤਬਦੀਲ ਹੋ ਜਾਵੇ। ਰੈੱਡ ਵਾਈਨ ਦੀ ਇੱਕ ਧਾਰਾ ਨੂੰ ਇੱਕ ਨੇੜਲੇ ਖੇਤ ਵੱਲ ਮੋੜ ਦਿੱਤਾ ਗਿਆ। ਲੇਵੀਰਾ ਡਿਸਟਿਲਰੀ ਨੇ ਇਸ ਘਟਨਾ ਲਈ ਮੁਆਫ਼ੀ ਮੰਗੀ ਹੈ ਅਤੇ ਨੁਕਸਾਨ ਅਤੇ ਮੁਰੰਮਤ ਦੇ ਖਰਚੇ ਦੀ ਪੂਰੀ ਜ਼ਿੰਮੇਵਾਰੀ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਗੁਰਕੀਰਤ ਸਿੰਘ ਨੇ ਸਿੱਖ ਕੌਮ ਦਾ ਵਧਾਇਆ ਮਾਣ, ਹਾਸਲ ਕੀਤੀ ਇਹ ਉਪਲਬਧੀ
NEXT STORY