ਕਾਠਮੰਡੂ (ਭਾਸ਼ਾ)- ਨੇਪਾਲ ਦੇ ਸੁਦੁਰਪਸ਼ਿਮ ਪ੍ਰਾਂਤ ਵਿੱਚ ਇੱਕ ਜੀਪ ਦੇ ਸੜਕ ਤੋਂ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਇੱਕ ਅਖਬਾਰ ਦੀ ਰਿਪੋਰਟ ਵਿੱਚ ਦਿੱਤੀ ਗਈ। 'ਦਿ ਰਾਈਜ਼ਿੰਗ ਨੇਪਾਲ' ਅਖਬਾਰ ਦੀ ਖਬਰ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਬੈਤਾਡੀ ਜ਼ਿਲ੍ਹੇ ਵਿੱਚ ਵਾਪਰਿਆ। ਖਬਰ ਅਨੁਸਾਰ ਵਾਹਨ ਧੰਗਢੀ ਤੋਂ ਧਾਰਚੁਲਾ ਦੇ ਗੰਨਾ ਜਾ ਰਿਹਾ ਸੀ ਜਦੋਂ ਇਹ ਆਪਣੇ ਰਸਤੇ ਤੋਂ ਭਟਕ ਗਿਆ ਅਤੇ ਲਗਭਗ 100 ਮੀਟਰ ਦੀ ਢਲਾਣ ਤੋਂ ਹੇਠਾਂ ਡਿੱਗ ਗਿਆ ਅਤੇ ਇੱਕ ਚੱਟਾਨ ਨਾਲ ਟਕਰਾਉਣ ਤੋਂ ਬਾਅਦ ਰੁਕ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਗਾਜ਼ਾ 'ਤੇ ਇਜ਼ਰਾਇਲੀ ਹਵਾਈ ਹਮਲੇ ਜਾਰੀ, ਬੱਚਿਆਂ ਸਮੇਤ 28 ਫਲਸਤੀਨੀਆਂ ਦੀ ਮੌਤ
ਜ਼ਿਲ੍ਹਾ ਪੁਲਸ ਦਫ਼ਤਰ ਦੇ ਬੁਲਾਰੇ ਇੰਸਪੈਕਟਰ ਬਲਰਾਮ ਪਾਂਡੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੰਤੋਸ਼ ਬਹਾਦਰ ਰਾਣਾ (24), ਜੋ ਜੀਪ ਚਲਾ ਰਿਹਾ ਸੀ ਅਤੇ ਕਿਰਨ ਬੋਹੋਰਾ (32) ਵਜੋਂ ਹੋਈ ਹੈ। ਛੇ ਜ਼ਖਮੀਆਂ ਵਿੱਚ ਇੱਕ ਦੋ ਸਾਲ ਦੀ ਬੱਚੀ ਵੀ ਸ਼ਾਮਲ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਸ ਦੀ ਅਗਵਾਈ ਵਿੱਚ ਇੱਕ ਬਚਾਅ ਟੀਮ, ਜਿਸ ਵਿੱਚ ਸਥਾਨਕ ਨਿਵਾਸੀ ਵੀ ਸ਼ਾਮਲ ਸਨ, ਮੌਕੇ 'ਤੇ ਪਹੁੰਚੀ। ਜ਼ਖਮੀਆਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ। ਇੰਸਪੈਕਟਰ ਪਾਂਡੇ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪੰਜਾਬ ਪੁਲਸ ਵਿਚ ਵੱਡਾ ਫੇਰਬਦਲ ਤੇ ਜਲੰਧਰ 'ਚ ਵੱਡੀ ਵਾਰਦਾਤ, ਪੜ੍ਹੋ ਅੱਜ ਦੀਆਂ Top-10 ਖ਼ਬਰਾਂ
NEXT STORY