ਲੰਡਨ (ਸਰਬਜੀਤ ਸਿੰਘ ਬਨੂੜ)- ਇੰਗਲੈਂਡ ਦੇ ਉੱਤਰ-ਪੂਰਬੀ ਇਲਾਕੇ ਮਿਡਲਜ਼ਬਰੋ ਨੇੜੇ A66 ਸੜਕ ’ਤੇ ਵਾਪਰੇ ਭਿਆਨਕ ਹਾਦਸੇ ਵਿੱਚ ਦੋ ਪੁਲਸ ਅਧਿਕਾਰੀਆਂ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਪੁਲਸ ਅਧਿਕਾਰੀਆਂ ਦੀ ਪਛਾਣ 37 ਸਾਲਾ ਪੀ.ਸੀ. ਮੈਥਿਊ ਬਲੇਡਜ਼ ਅਤੇ 38 ਸਾਲਾ ਪੀ.ਸੀ. ਟੌਮ ਕਲਫ਼ ਵਜੋਂ ਹੋਈ ਹੈ।
ਕਲੀਵਲੈਂਡ ਪੁਲਸ ਅਨੁਸਾਰ ਇਹ ਹਾਦਸਾ ਸ਼ਨੀਵਾਰ ਤੜਕੇ ਕਰੀਬ 3.39 ਵਜੇ ਸਾਊਥ ਬੈਂਕ ਇਲਾਕੇ ਵਿੱਚ ਵਾਪਰਿਆ। ਸ਼ੱਕੀ ਸਮਝੀ ਜਾ ਰਹੀ ਵੋਲਕਸਵੈਗਨ ਪਾਸਾਟ ਕਾਰ A66 ਉੱਪਰ ਆਵਾਜਾਈ ਦੀ ਉਲਟ ਦਿਸ਼ਾ ਵਿੱਚ ਜਾ ਰਹੀ ਸੀ। ਇਸ ਦੌਰਾਨ ਉਸ ਦੀ ਸਹੀ ਦਿਸ਼ਾ ਵੱਲ ਆ ਰਹੇ ਨਿਸ਼ਾਨਬੱਧ ਪੁਲਸ ਵਾਹਨ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਵਿੱਚ ਸਵਾਰ ਸਾਰੇ ਸੱਤ ਵਿਅਕਤੀਆਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪਾਸਾਟ ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ।
ਪੜ੍ਹੋ ਇਹ ਅਹਿਮ ਖ਼ਬਰ- ਮੁੜ ਆ ਸਕਦੈ ਸ਼ਕਤੀਸ਼ਾਲੀ ਭੂਚਾਲ! ਜਾਪਾਨ 'ਚ ਇਕ ਹਫਤੇ ਲਈ ਚੇਤਾਵਨੀ ਜਾਰੀ
ਮੁੱਢਲੀ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਸ਼ੱਕੀ ਕਾਰ ਦਾ ਪਿੱਛਾ ਕੀਤਾ ਗਿਆ ਸੀ, ਪਰ ਕਾਰ ਦੇ A66 ਉੱਪਰ ਗਲਤ ਦਿਸ਼ਾ ਵੱਲ ਦਾਖ਼ਲ ਹੋਣ ਮਗਰੋਂ ਪਿੱਛਾ ਰੋਕ ਦਿੱਤਾ ਗਿਆ ਸੀ। ਹਾਦਸਾਗ੍ਰਸਤ ਪੁਲਸ ਵਾਹਨ ਪਿੱਛਾ ਕਰਨ ਵਾਲੀ ਮੁੱਢਲੀ ਟੀਮ ਦਾ ਹਿੱਸਾ ਨਹੀਂ ਦੱਸਿਆ ਜਾ ਰਿਹਾ। ਕਲੀਵਲੈਂਡ ਪੁਲਸ ਮੁਖੀ ਵਿਕਟੋਰੀਆ ਫੁਲਰ ਨੇ ਦੋਵੇਂ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਬਹਾਦਰ ਅਧਿਕਾਰੀ ਸਨ, ਜਿਹੜੇ ਲੋਕਾਂ ਦੀ ਸੁਰੱਖਿਆ ਕਰਦਿਆਂ ਆਪਣੀ ਡਿਊਟੀ ਤੋਂ ਘਰ ਵਾਪਸ ਨਹੀਂ ਪਰਤ ਸਕੇ। ਉਨ੍ਹਾਂ ਲੋਕਾਂ ਨੂੰ ਜਾਂਚ ਪੂਰੀ ਹੋਣ ਤੱਕ ਅਟਕਲਾਂ ਤੋਂ ਬਚਣ ਅਤੇ ਪੀੜਤ ਪਰਿਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ।ਪੁਲਸ ’ਤੇ ਇੰਡੀਪੈਂਡੈਂਟ ਆਫਿਸ ਫਾਰ ਪੁਲਸ ਕੰਡਕਟ (IOPC) ਵੱਲੋਂ ਹਾਦਸੇ ਤੋਂ ਪਹਿਲਾਂ ਵਾਪਰੇ ਸਮੁੱਚੇ ਘਟਨਾਕ੍ਰਮ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਓਮਾਨ 'ਚ ਵਾਪਰਿਆ ਭਿਆਨਕ ਹਾਦਸਾ ! ਭਾਰਤੀ ਨੌਜਵਾਨ ਦੀ ਗਈ ਜਾਨ, 9 ਹੋਰ ਗੰਭੀਰ ਜ਼ਖ਼ਮੀ
NEXT STORY