ਇਟਲੀ (ਦਲਵੀਰ ਸਿੰਘ ਕੈਂਥ)- ਇਟਲੀ ਦੇ ਸੂਬੇ ਪੂਲੀਆ ਦੇ ਇਲਾਕਾ ਫੋਜਾ ਦੇ ਮੁੱਖ ਸੂਬਾ ਰੋਡ ਨੰਬਰ 16 ਜਿਹੜਾ ਕਿ ਸ਼ਹਿਰ ਚਰੀਨਿਏਲਾ ਅਤੇ ਸਨ ਫਰਦੀਨਾਂਦੋ ਨੂੰ ਆਪਸ ਵਿੱਚ ਜੋੜਦਾ ਵੀ ਹੈ ਇਸ ਰੋਡ 'ਤੇ ਬੀਤੇ ਦਿਨ ਲੁਟੇਰਿਆਂ ਵੱਲੋਂ ਇੱਕ ਕੈਸ਼ ਵੈਨ ਨੂੰ ਲੁੱਟਣ ਦੀ ਸਨਸਨੀਖੇਜ ਜਾਣਕਾਰੀ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੀ ਮਸ਼ਹੂਰ ਸੁੱਰਖਿਆ ਕੰਪਨੀ ਬੱਤੀਸਤੋਲੀ ਦੀ ਬਖ਼ਤਰਬੰਦ ਵੈਨ ਜਿਹੜੀ ਕਿ ਇਲਾਕੇ ਵਿੱਚ ਬੈਕਾਂ ਅਤੇ ਹੋਰ ਅਦਾਰਿਆਂ ਦੀ ਕੈਸ਼ ਦੀ ਢੋਆ-ਢੁਆਈ ਕਰਦੀ ਹੈ ਨੂੰ ਸੂਬਾ ਰੋਡ 16 'ਤੇ 4 ਤੋਂ ਵਧੇਰੇ ਕਮਾਂਡੋ ਨਕਾਬਪੋਸ਼ਾਂ ਵੱਲੋਂ ਲੁੱਟ ਦਾ ਨਿਸ਼ਾਨਾ ਬਣਾਇਆ ਗਿਆ।

ਇਹ ਹਮਲਾ ਆਧੁਨਿਕ ਮਸ਼ੀਨ ਗੰਨਾਂ ਅਤੇ ਹੋਰ ਫਿਸਫੋਟਕ ਸਮੱਗਰੀ ਨਾਲ ਸੀ, ਜਿਸ ਨੇ ਰੋਡ 'ਤੇ ਦਹਿਸ਼ਤ ਵਾਲਾ ਮਾਹੌਲ ਬਣਾ ਦਿੱਤਾ। ਲੁਟੇਰਿਆਂ ਨੇ ਜਿੱਥੇ ਕਈ ਗੱਡੀਆਂ ਨੂੰ ਰੋਕਿਆ, ਅੱਗ ਲਾਈ , ਉਹਨਾਂ ਦਾ ਨੁਕਸਾਨ ਕੀਤਾ, ਉੱਥੇ ਇੱਕ ਬੱਸ ਨੂੰ ਵੀ ਆਪਣੇ ਕਬਜੇ ਵਿੱਚ ਕਰ ਲਿਆ। ਇਸ ਬੱਸ ਦੀ ਸਹਾਇਤਾ ਨਾਲ ਹੀ ਲੁਟੇਰਿਆਂ ਨੇ ਰੋਡ ਦੀ ਆਵਾਜ਼ਾਈ ਨੂੰ ਜਾਮ ਕਰ ਕੈਸ਼ ਵੈਨ 'ਤੇ ਤਾਬੜ-ਤੋੜ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਹ ਹਮਲਾ ਇੰਨਾਂ ਜ਼ਿਆਦਾ ਭਿਆਨਕ ਲੱਗ ਰਿਹਾ ਸੀ ਕਿ ਵੈਨ ਦੇ ਡਰਾਇਵਰ ਨੂੰ ਕੈਸ਼ ਵੈਨ ਰੋਕਣ ਲਈ ਮਜ਼ਬੂਰ ਹੋਣਾ ਪਿਆ। ਕੈਸ਼ ਵੈਨ ਰੁੱਕਦੇ ਹੀ ਉਹਨਾਂ ਵੈਨ ਦੀ ਚਾਬੀ ਮੰਗੀ ਤਾਂ ਜੋ ਕੈਸ਼ ਕੱਢਿਆ ਜਾ ਸਕੇ ਪਰ ਡਰਾਇਵਰ ਹਮਲੇ ਨਾਲ ਸੁੰਨ ਹੋ ਗਿਆ ਤੇ ਕੋਈ ਹਕਰਤ ਨਾ ਕਰ ਸਕਿਆ।
ਲੁਟੇਰਿਆ ਨੇ ਵੱਡਾ ਵਿਸਫੋਟ ਕਰਦਿਆਂ ਵੈਨ ਦਾ ਦਰਵਾਜਾ ਉਡਾ ਦਿੱਤਾ। ਚੱਲ ਰਹੀਆਂ ਗੋਲੀਆਂ ਤੇ ਧਮਾਕੇ ਮੂਹਰੇ ਲੋਕਾਂ ਵਿੱਚੋ ਕਿਸੇ ਦੀ ਹਿਮੰਤ ਨਹੀਂ ਪਈ ਕਿ ਉਹ ਲੁਟੇਰਿਆਂ ਨੂੰ ਰੋਕ ਸਕਣ। ਲੁਟੇਰਿਆਂ ਨੇ ਦੇਖਦੇ ਹੀ ਦੇਖਦੇ ਯੂਰੋ ਨਾਲ ਸਿੰਗਾਰੀ ਵੈਨ ਨੂੰ ਖਾਲੀ ਕਰ ਦਿੱਤਾ। ਇਹ ਲੁੱਟ ਜਿਸ ਦੀ ਕੀਮਤ ਹਾਲੇ ਤੱਕ ਪੂਰੀ ਤਰ੍ਹਾਂ ਪਤਾ ਨਹੀ ਲੱਗ ਸਕੀ ਅਨੁਮਾਨ ਇਹ ਲੁੱਟ 1 ਮਿਲੀਅਨ ਤੋਂ ਉਪੱਰ ਮਤਲਬ 10 ਲੱਖ ਯੂਰੋ ਤੋਂ ਉਪੱਰ ਦੀ ਦੱਸੀ ਜਾ ਰਹੀ ਹੈ।ਘਟਨਾ ਦੀ ਜਾਣਕਾਰੀ ਮਿਲਦੇ ਜਦੋਂ ਤੱਕ ਪੁਲਸ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ, ਉਦੋਂ ਤੱਕ ਪੰਛੀ ਘਟਨਾ ਨੂੰ ਅੰਜਾਮ ਦੇ ਫਰਾਰ ਹੋ ਚੁੱਕੇ ਸਨ। ਜ਼ਿਕਰਯੋਗ ਹੈ ਇਟਲੀ ਵਿੱਚ ਜੁਲਾਈ 2024 ਤੋ ਹੁਣ ਤੱਕ ਬਖ਼ਤਰਬੰਦ ਕੈਸ਼ ਵੈਨ 'ਤੇ ਇਹ 16ਵਾਂ ਹਮਲਾ ਹੈ ਜਿਹਨਾਂ ਵਿਚੋਂ ਸੂਬਾ ਪੂਲੀਆ ਵਿੱਚ 13 ਅਜਿਹੇ ਹਮਲੇ ਹੋਏ ਹਨ, ਜਿਹਨਾਂ ਵਿੱਚ ਬੇਸ਼ੱਕ ਕਈ ਹਮਲਿਆਂ ਵਿੱਚ ਲੁਟੇਰੇ ਕਾਮਯਾਬ ਨਹੀਂ ਹੋਏ ਪਰ ਇਹ ਹਮਲਾ ਉਹਨਾਂ ਦੇ ਹੌਂਸਲੇ ਵਿੱਚ ਇੱਕ ਵੱਡਾ ਹਮਲਾ ਸੀ, ਜਿਸ ਨਾਲ ਲੁਟੇਰਿਆ ਲੱਖਾਂ ਯੂਰੋ ਉਡਾਉਂਦਿਆਂ ਪਬਲਿਕ ਜਾਇਦਾਦ ਨੂੰ ਵੀ ਨੁਕਸਾਨ ਕੀਤਾ ਹੈ।ਇਸ ਘਟਨਾ 'ਤੇ ਇਟਲੀ ਸਰਕਰ ਨੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਲੁਟੇਰੇ ਕਿਸੇ ਵੀ ਹਾਲਤ ਵਿੱਚ ਬਖ਼ਸੇ ਨਹੀਂ ਜਾਣਗੇ ਪਰ ਕੀ ਪੁਲਸ ਪ੍ਰਸ਼ਾਸ਼ਨ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਪਾਉਂਦੀ ਹੈ ਜਾਂ ਫਿਰ ...।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਮੂਹਿਕ ਜ਼ਬਰ ਜਿਨਾਹ ਦੇ ਮਾਮਲੇ 'ਚ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਦੇ ਪੋਤੇ ਸਮੇਤ ਅੱਠ ਲੋਕਾਂ 'ਤੇ ਦੋਸ਼ ਤੈਅ
NEXT STORY