ਵਾਸ਼ਿੰਗਟਨ — ਅਮਰੀਕਾ 'ਚ ਜਾਸੂਸੀ ਦੇ ਦੋਸ਼ 'ਚ ਗ੍ਰਿਫਤਾਰ ਕੀਤੀ ਗਈ ਰੂਸ ਦੀ ਮਹਿਲਾ ਨਾਗਰਿਕ ਬਾਰੇ ਖੁਲਾਸੇ ਹੋ ਰਹੇ ਹਨ। ਬੁੱਧਵਾਰ ਨੂੰ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਮਾਰੀਆ ਬੁਤੀਨਾ ਰੂਸ ਦੇ ਖੁਫੀਆ ਅਧਿਕਾਰੀ ਦੇ ਸੰਪਰਕ 'ਚ ਸੀ। ਮਾਰੀਆ ਨੇ ਸਾਲ 2014 'ਚ ਅਮਰੀਕਾ 'ਚ ਕੈਂਪੇਨ ਸ਼ੁਰੂ ਕੀਤਾ ਸੀ ਅਤੇ ਉਸ ਨੇ ਨੌਕਰੀ ਦੇ ਏਵਜ਼ 'ਚ ਇਕ ਅਮਰੀਕੀ ਨੂੰ ਸੈਕਸ ਤੱਕ ਦਾ ਆਫਰ ਦਿੱਤਾ ਸੀ।
ਵਕੀਲ ਮੁਤਾਬਕ ਮਾਰੀਆ ਨੇ ਅਮਰੀਕਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਲਈ ਸਟੂਡੈਂਟ ਵੀਜ਼ਾ ਪਾਉਣ ਲਈ ਝੂਠ ਬੋਲਿਆ ਸੀ। ਦਰਅਸਲ ਮਾਰੀਆ ਨੂੰ ਇਕ ਲੰਬੇ ਸਮੇਂ ਲਈ ਵਰਕ ਵੀਜ਼ੇ ਦੀ ਉਮੀਦ ਸੀ, ਜਿਸ ਨਾਲ ਉਹ ਜ਼ਿਆਦਾ ਸਮੇਂ ਤੱਕ ਅਮਰੀਕਾ 'ਚ ਰਹਿ ਸਕੇ। ਵਕੀਲਾਂ ਮੁਤਾਬਕ ਬੁਤੀਨਾ ਨੇ ਨੌਕਰੀ ਪਾਉਣ ਲਈ ਇਕ ਅਮਰੀਕੀ ਨੂੰ ਆਪਣੇ ਨਾਲ ਸੈਕਸ ਕਰਨ ਤੱਕ ਦਾ ਆਫਰ ਦਿੱਤਾ ਸੀ। ਇੰਨਾ ਹੀ ਨਹੀਂ ਮਾਰੀਆ ਇਕ ਰਿਪਬਲਿਕਨ ਨੇਤਾ ਨਾਲ ਇਕੱਠੇ ਰਹਿਣ ਲੱਗੀ ਜੋ ਉਮਰ 'ਚ ਉਸ ਤੋਂ ਦੁਗਣਾ ਵੱਡਾ ਸੀ। ਯੂ. ਐੱਸ. ਡਿਸਟ੍ਰਿਕਟ ਕੋਰਟ 'ਚ 2 ਘੰਟੇ ਚੱਲੀ ਸੁਣਵਾਈ ਦੌਰਾਨ ਵਕੀਲਾਂ ਨੇ ਕਿਹਾ ਕਿ ਅਮਰੀਕਾ 'ਚ ਰਾਜਨੇਤਾਵਾਂ ਨੂੰ ਟੀਚਾ ਬਣਾ ਕੇ ਮਾਸਕੋ ਦੇ ਲੰਬੇ ਸਮੇਂ ਤੱਕ ਚੱਲਣ ਵਾਲੇ ਕੈਂਪੇਨ ਦਾ ਅਹਿਮ ਚਿਹਰਾ ਬੁਤੀਨਾ ਹੀ ਹੈ। ਹਾਲਾਂਕਿ ਵਕੀਲਾਂ ਨੇ ਕਿਸੇ ਵੀ ਨੇਤਾ ਅਤੇ ਪਾਰਟੀ ਦਾ ਨਾਂ ਨਹੀਂ ਲਿਆ ਪਰ ਇਹ ਸਪੱਸ਼ਟ ਸੀ ਕਿ ਬੁਤੀਨਾ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਸੀ, ਖਾਸ ਤੌਰ 'ਤੇ ਉਹ ਜਿਹੜੇ 2016 'ਚ ਹੋਈਆਂ ਰਾਸ਼ਟਰਪਤੀ ਚੋਣਾਂ ਦੀ ਦੌੜ 'ਚ ਸਨ, ਇਨ੍ਹਾਂ 'ਚ ਡੋਨਾਲਡ ਟਰੰਪ ਵੀ ਸ਼ਾਮਲ ਹਨ।
29 ਸਾਲਾਂ ਦੀ ਮਾਰੀਆ ਬੁਤੀਨਾ ਐਤਵਾਰ ਨੂੰ ਵਾਸ਼ਿੰਗਟਨ 'ਚ ਗ੍ਰਿਫਤਾਰ ਕੀਤੀ ਗਈ ਅਤੇ ਉਸ ਨੂੰ ਸੋਮਵਾਰ ਨੂੰ ਪਹਿਲੀ ਵਾਰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ। ਬੁਤੀਨਾ ਦੇ ਵਕੀਲ ਰਾਬਰਟ ਨੀਲ ਡ੍ਰਿਸਕਾਲ ਨੇ ਜੱਜ ਨੂੰ ਦੱਸਿਆ ਕਿ ਇਸ ਸਾਲ ਅਪ੍ਰੈਲ 'ਚ ਐੱਫ. ਬੀ. ਆਈ. ਨੇ ਉਨ੍ਹਾਂ ਦੇ ਕਲਾਈਟ ਦੇ ਘਰ ਦੀ ਤਲਾਸ਼ੀ ਲਈ ਸੀ ਅਤੇ ਉਹ ਸੈਨੇਟ ਇੰਟੈਲੀਜੇਂਟ ਕਮੇਟੀ ਦੇ ਸਾਹਮਣੇ ਕੁਝ ਮਹੀਨੇ ਪਹਿਲਾਂ ਗਵਾਹੀ ਵੀ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਸਹਿਯੋਗ ਲਈ ਹਰ ਸਮੇਂ ਤਿਆਰ ਹਾਂ। ਇਸ ਤੋਂ ਬਾਅਦ ਬੁੱਧਵਾਰ ਨੂੰ ਬੁਤੀਨਾ ਦੀ ਦੁਬਾਰਾ ਪੇਸ਼ੀ ਹੋਈ। ਬੁਤੀਨਾ 'ਤੇ ਅਮਰੀਕੀ ਸਿਆਸੀ ਨੇਤਾਵਾਂ ਅਤੇ ਇਕ ਗਨ ਰਾਈਟਸ ਆਰਗੇਨਾਈਜੇਸ਼ਨ ਨਾਲ ਸੰਬੰਧ ਵਧਾਉਣ ਦੇ ਦੋਸ਼ ਹਨ। ਐੱਫ. ਬੀ. ਆਈ. ਦੇ ਸਪੈਸ਼ਨ ਏਜੰਟ ਕੇਵਿਨ ਹੇਲਸਨ ਨੇ ਲਿੱਖਿਆ ਕਿ ਬੁਤੀਨਾ ਰੂਸੀ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਵਧਾਉਣ ਲਈ ਬੈਕ ਚੈਨਲ 'ਤੇ ਕੰਮ ਕਰ ਰਹੀ ਸੀ। ਹਲਫਨਾਮੇ 'ਚ ਬੁਤੀਨਾ ਅਤੇ ਗੁਮਨਾਮ ਰੂਸੀ ਅਧਿਕਾਰੀਆਂ ਵਿਚਾਲੇ ਟਵਿਟਰ ਡਾਇਰੈਕਟ ਮੈਸੇਜ 'ਤੇ ਹੋਈ ਗੱਲਬਾਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਮੈਕਸੀਕੋ 'ਚ 5.7 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ
NEXT STORY