ਮਾਸਕੋ— ਇਰਾਕ ਦੇ ਵਿਦੇਸ਼ ਮੰਤਰੀ ਮੁਹੰਮਦ ਅਲਹਾਕਿਮ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਤੇ ਇਰਾਕ ਵਿਚਾਲੇ ਊਰਜਾ ਖੇਤਰ ਸਣੇ ਕਈ ਸਮਝੌਤੇ ਕਰਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਅਲਹਾਕਿਮ ਨੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਾਰੋਵ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਅਸੀਂ ਆਰਥਿਕ ਸਹਿਯੋਗ ਦੇ ਮੁੱਦਿਆਂ 'ਤੇ ਚਰਚਾ ਕੀਤੀ ਹੈ। ਆਰਥਿਕ ਸਹਿਯੋਗ ਲਈ ਹੁਣ ਕਈ ਸਮਝੌਤੇ ਤਿਆਰ ਕੀਤੇ ਜਾ ਰਹੇ ਹਨ। ਇਸੇ ਲੜੀ 'ਚ ਅਰਥਵਿਵਸਥਾ, ਊਰਜਾ ਤੇ ਸੰਸਕ੍ਰਿਤੀ ਦੇ ਖੇਤਰ 'ਚ ਸਹਿਯੋਗ ਨਾਲ ਸਬੰਧਿਤ ਕਈ ਪ੍ਰੋਜੈਕਟਾਂ 'ਤੇ ਸਹਿਮਤੀ ਬਣੀ ਹੈ। ਸਾਨੂੰ ਇਨ੍ਹਾਂ 'ਤੇ ਜਲਦ ਦਸਤਖਤ ਹੋਣ ਦੀ ਉਮੀਦ ਹੈ।
ਜਿਬੂਤੀ ਕੋਸਟ ਗਾਰਡ ਨੇ 30 ਲਾਸ਼ਾਂ ਕੀਤੀਆਂ ਬਰਾਮਦ
NEXT STORY